ਸੋਸ਼ਲ ਮੀਡੀਆ ਦਾ ਇਸਤੇਮਾਲ ਜਨ ਕਲਿਆਣ ਲਈ ਕਰੋ, ਸਵੈ-ਪ੍ਰਸ਼ੰਸਾ ਲਈ ਨਹੀਂ : ਪ੍ਰਧਾਨ ਮੰਤਰੀ

Friday, April 21, 2017 10:10 PM
ਸੋਸ਼ਲ ਮੀਡੀਆ ਦਾ ਇਸਤੇਮਾਲ ਜਨ ਕਲਿਆਣ ਲਈ ਕਰੋ, ਸਵੈ-ਪ੍ਰਸ਼ੰਸਾ ਲਈ ਨਹੀਂ : ਪ੍ਰਧਾਨ ਮੰਤਰੀ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ ਬੈਠਕਾਂ ''ਚ ਮੋਬਾਇਲ ਫੋਨ ''ਤੇ ਪਾਬੰਦੀ ਇਸ ਲਈ ਲਾਈ ਗਈ ਕਿਉਂਕਿ ਉਹ ਅਕਸਰ ਦੇਖਦੇ ਸਨ ਕਿ ਅਧਿਕਾਰਕ ਚਰਚਾ ਵਿਚਾਲੇ ਅਧਿਕਾਰੀ ਸੋਸ਼ਲ ਮੀਡੀਆ ਸਾਈਟ ਚੈੱਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ''''ਮੈਂ ਦੇਖਦਾ ਹਾਂ ਕਿ ਜ਼ਿਲਾ ਪੱਧਰ ''ਤੇ ਅਧਿਕਾਰੀ ਬੇਹੱਦ ਰੁੱਝੇ ਹਨ। ਇੰਨੇ ਰੁੱਝੇ ਹਨ ਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ਚਲਾਉਂਦਿਆ ਹੀ ਲੱਗ ਜਾਂਦਾ ਹੈ। ਮੈਂ ਆਪਣੀਆਂ ਬੈਠਕਾਂ ''ਚ ਮੋਬਾਇਲ ਫੋਨਾਂ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਕਿਉਂਕਿ ਅਧਿਕਾਰੀ ਇਸ ਨੂੰ ਕੱਢਣਗੇ ਅਤੇ ਸੋਸ਼ਲ ਮੀਡੀਆ ਸਾਈਟ ਚੈੱਕ ਕਰਨੀ ਸ਼ੁਰੂ ਕਰ ਦੇਣਗੇ।'''' ਸਿਵਲ ਸਰਵਿਸ ਦਿਵਸ ਦੇ ਮੌਕੇ ''ਤੇ ਇਥੇ ਇਕ ਬੈਠਕ ''ਚ ਉਨ੍ਹਾਂ ਨੇ ਨੌਕਰਸ਼ਾਹਾਂ ਨੂੰ ਦੱਸਿਆ ਕਿ ਕਿ ਸੋਸ਼ਲ ਮੀਡੀਆ ਦਾ ਇਸੇਤਮਾਲ ਲੋਕਾਂ ਦੇ ਕਲਿਆਣ ਲਈ ਹੋਣਾ ਚਾਹੀਦਾ ਹੈ ਨਾ ਕਿ ਸਵੈ-ਪ੍ਰਸ਼ੰਸਾ ਲਈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਈ-ਗਵਰਨੇਂਸ ਤੋਂ ਮੋਬਾਇਲ ਗਵਰਨੇਂਸ ਵੱਲ ਵਧ ਰਹੀ ਹੈ ਅਤੇ ਚੰਗੇ ਉਪਕਰਣਾਂ ਦਾ ਇਸਤੇਮਾਲ ਲੋਕਾਂ ਦੇ ਕਲਿਆਣ ਲਈ ਹੋਣਾ ਚਾਹੀਦਾ ਹੈ। ਮੀਡੀਆ ਸਾਈਟਾਂ ਦੇ ਇਸਤੇਮਾਲ ਚੰਗੇ ਕੰਮਾਂ ਦੇ ਬਾਰੇ ''ਚ ਜਾਣਕਾਰੀ ਦੇ ਪ੍ਰਸਾਰ ਲਈ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''''ਜੇਕਰ ਮੈਂ ਪੋਲੀਓ ਟੀਕਾਕਰਣ ਤਰੀਕ ਬਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦੇ ਰਿਹਾ ਹਾਂ ਕਿ ਉਨ੍ਹਾਂ ਨੂੰ ਇਸ ਤਰੀਕ ''ਤੇ ਟੀਕਾਕਰਣ ਲਈ ਆਉਣ ਚਾਹੀਦਾ ਹੈ, ਉਦੋਂ ਇਹ ਸੋਸ਼ਲ ਮੀਡੀਆ ਮਦਦਗਾਰ ਹੈ। ਪਰ ਜੇਕਰ ਟੀਕਾਕਰਣ ਨਾਲ ਜੁੜੇ ਕੰਮਾਂ ਦੌਰਾਨ ਮੈਂ ਫੇਸਬੁੱਕ ''ਤੇ ਆਪਣੀ ਤਸਵੀਰ ਪ੍ਰਸ਼ੰਸਾ ਕਰਾਂ ਉਦੋਂ ਇਹ ਇਕ ਸਵਾਲਿਆ ਨਿਸ਼ਾਨ ਖੜ੍ਹੇ ਕਰਦੀ ਹੈ।''''ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!