ਭਾਰਤ ਵਿਸ਼ਵ ਦੀ ਵੱਡੀ ਤਾਕਤ, ਪਾਕਿਸਾਤਾਨ ਨੂੰ ਦਿੱਤਾ ਜਾ ਰਿਹੈ ਮੂੰਹ ਤੋੜ ਜਵਾਬ : ਰਾਜਨਾਥ

09/22/2017 7:40:33 PM

ਦੁਮਕਾ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਹੁਣ ਵਿਸ਼ਵ ਦੀ ਇਕ ਵੱਡੀ ਤਾਕਤ ਹੈ ਅਤੇ ਪਾਕਿਸਤਾਨ ਨੂੰ ਉਸ ਦੀਆਂ ਹਰਕਤਾਂ ਲਈ ਹਰ ਪੱਧਰ 'ਤੇ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਝਾਰਖੰਡ ਦੀ ਰਘੁਬਰ ਦਾਸ ਸਰਕਾਰ ਨੇ ਇਕ ਹਜ਼ਾਰ ਦਿਨ ਪੂਰੇ ਹੋਣ 'ਤੇ ਅੱਜ ਇਕ ਆਯੋਜਿਤ ਰੈਲੀ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲ ਕਹੀ। ਰਾਜਨਾਥ ਨੇ ਕਿਹਾ ਕਿ ਦੇਸ਼ ਪਹਿਲਾਂ ਤੋਂ ਸੁਰੱਖਿਅਤ ਹੈ। ਹੁਣ ਤੁਹਾਡਾ, ਸਾਡਾ ਭਾਰਤ ਕਮਜ਼ੋਰ ਦੇਸ਼ ਨਹੀਂ ਰਹਿ ਗਿਆ ਹੈ। ਭਾਰਤ ਹੁਣ ਵਿਸ਼ਵ ਦੀ ਇਕ ਵੱਡੀ ਤਾਕਤ ਬਣ ਗਿਆ ਹੈ। 
ਰਾਜਨਾਥ ਨੇ ਕਿਹਾ ਕਿ ਦੇਸ਼ ਦੀ ਫੌਜ ਅਤੇ ਅਰਧ ਸੈਨਿਕ ਬਲ ਸਰਹੱਦਾਂ ਦੀ ਸੁਰੱਖਿਆ ਪੂਰੀ ਮੁਸਤੈਦੀ ਨਾਲ ਕਰ ਰਹੇ ਹਨ ਅਤੇ ਹਰ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਸੂਬੇ ਦੀ ਭਾਜਪਾ ਸਰਕਾਰਾਂ ਦਾ ਟੀਚਾ ਗਰੀਬਾਂ ਦਾ ਕਲਿਆਣ ਕਰਨਾ ਹੈ ਅਤੇ ਸਰਕਾਰ ਦੀਆਂ ਸਾਰੀਆਂ ਨੀਤੀਆਂ ਗਰੀਬਾਂ ਨੂੰ ਹੀ ਸਮਰਪਿਤ ਹਨ। ਇਸ ਸਿਲਸਿਲੇ 'ਚ ਉਨ੍ਹਾਂ ਨੇ ਝਾਰਖੰਡ ਦੇ ਚੈਕ ਡੈਮ ਦੀ ਯੋਜਨਾ, ਉਜੱਵਲਾ ਯੋਜਨਾ ਅਤੇ ਰੁਜ਼ਗਾਰ ਨੀਤੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵੱਧਣ ਵਾਲੀ ਅਰਥਵਿਵਸਥਾ ਵਾਲਾ ਦੇਸ਼ ਹੈ। 


Related News