ਅਲਟੀਮੇਟਮ ਪੂਰਾ ਹੋਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ, ''ਗੁੜੀਆ'' ਦਾ ਪੀੜਤ ਪਰਿਵਾਰ ਸਰਕਾਰ ਤੋਂ ਨਰਾਜ਼

12/13/2017 8:50:02 AM

ਉਕਲਾਨਾ — ਉਕਲਾਨਾ 'ਚ ਹੋਏ ਦੂਸਰੇ ਗੁੜੀਆਂ ਕਾਂਡ ਦੀ ਪੂਰੇ ਦੇਸ਼ 'ਚ ਨਿੰਦਾ ਹੋ ਰਹੀ ਹੈ। ਇਸ ਦੇ ਨਾਲ ਹੀ ਪੁਲਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਦਿੱਤੀ ਗਈ ਮਿਆਦ ਵੀ ਪੂਰੀ ਹੋ ਚੁੱਕੀ ਹੈ ਪਰ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਪੁਲਸ ਦੀ ਜਾਂਚ 200 ਮੀਟਰ ਦੇ ਦਾਇਰੇ 'ਚ ਹੈ। ਪੁਲਸ ਦੀ ਸ਼ੱਕ ਦੀ ਸੂਈ ਪੀੜਤ ਪਰਿਵਾਰ ਦੇ ਮੈਂਬਰਾਂ 'ਤੇ ਹੀ ਹੈ, ਜਿਨ੍ਹਾਂ 'ਚ ਪੁਲਸ ਨੂੰ ਬੱਚੀ ਦੇ ਚਾਚੇ ਅਤੇ ਫੁੱਫੜ 'ਤੇ ਸ਼ੱਕ ਹੈ। ਦੋਸ਼ੀਆਂ ਦੀ ਸੂਚੀ 'ਚ ਫਿਲਹਾਲ ਰਿਸ਼ਤੇਦਾਰ ਅਤੇ ਗੁਆਂਢੀ ਹਨ। ਬੱਚੀ ਦੀ ਮਾਂ ਨੇ ਵਾਰਦਾਤ ਤੋਂ ਬਾਅਦ ਪੁਲਸ ਨੂੰ ਪਹਿਲੇ ਬਿਆਨ 'ਚ ਝੋਪੜੀ ਤੋਂ ਕਰੀਬ 30-40 ਮੀਟਰ ਦੂਰ ਬਣੇ ਮਕਾਨ ਦੇ ਇਕ ਲੜਕੇ 'ਤੇ ਸ਼ੱਕ ਜ਼ਾਹਰ ਕੀਤਾ ਸੀ। ਵਾਰਦਾਤ ਦੀ ਰਾਤ ਬੱਚੀ ਦੀ ਮਾਂ ਇਕ ਵਜੇ ਬਾਥਰੂਮ ਜਾਣ ਲਈ ਉੱਠੀ ਸੀ ਤਾਂ ਉਸਨੇ ਇਸ ਮਕਾਨ 'ਚ ਲੜਕੇ ਨੂੰ ਗੇਟ 'ਤੇ ਖੜ੍ਹਾ ਦੇਖਿਆ ਸੀ। ਪੁਲਸ ਨੇ ਉਸੇ ਦਿਨ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਸੀ। ਕਰੀਬ 48 ਘੰਟੇ ਬਾਅਦ ਪੁਲਸ ਦੀ ਐੱਸ.ਆਈ.ਟੀ. ਨੇ ਇਸ ਮਕਾਨ 'ਚ ਸਰਚ ਆਪਰੇਸ਼ਨ ਚਲਾਇਆ।
ਬੀਤੇ ਦਿਨ ਤੋਂ ਹਿਸਾਰ ਦੇ ਐੱਸ.ਪੀ. ਮਨੀਸ਼ੀ ਚੌਧਰੀ ਖੁਦ ਉਕਲਾਨਾ 'ਚ ਡੇਰਾ ਜਮਾ ਕੇ ਬੈਠੇ ਹਨ ਪਰ ਅਜੇ ਤੱਕ ਪੁਲਸ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀਂ ਹੈ। ਪੀੜਤ ਪਰਿਵਾਰ ਨੂੰ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਅਜੇ ਤੱਕ ਕਿਸੇ ਕਿਸਮ ਦੀ ਕੋਈ ਸਹਾਇਤਾ ਨਹੀਂ ਦਿੱਤੀ ਗਈ, ਜਿਸ ਕਾਰਨ ਪਰਿਵਾਰ 'ਚ ਸਰਕਾਰ ਪ੍ਰਤੀ ਗੁੱਸਾ ਹੈ। ਉਕਲਾਨਾ ਦੇ ਸਮਾਜਿਕ ਸੰਗਠਨ ਅਤੇ ਜਨਤਾ ਦੇ ਲੋਕ ਹੀ ਪੈਸੇ ਇਕੱਠੇ ਕਰਕੇ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ।
ਪੁਲਸ ਵਲੋਂ ਅਜੇ ਤੱਕ ਦੋਸ਼ੀ ਦਾ ਪਤਾ ਨਾ ਲਗਾ ਸਕਣ ਕਾਰਨ ਪੀੜਤ ਪਰਿਵਾਰ ਗੁੱਸੇ 'ਚ ਹੈ। ਪਰਿਵਾਰਕ ਮੈਂਬਰ ਸੁਖਦੇਵ ਨਾਥ ਨੇ ਦੱਸਿਆ ਕਿ ਪੁਲਸ ਨੇ ਜਿਹੜਾ ਸਮਾਂ ਮੰਗਿਆ ਸੀ ਉਹ ਪੂਰਾ ਹੋ ਚੁੱਕਾ ਹੈ ਪਰ ਅਜੇ ਤੱਕ ਦੋਸ਼ੀਆਂ ਦਾ ਕੁਝ ਪਤਾ ਨਹੀਂ। ਉਨ੍ਹਾਂ ਨੇ ਕਿਹਾ ਕਿ ਹੁਣ ਜੋ ਉਕਲਾਨਾ ਦੀ ਜਨਤਾ ਫੈਸਲਾ ਕਰੇਗੀ ਪੀੜਤ ਪਰਿਵਾਰ ਉਕਲਾਨਾ ਦੀ ਜਨਤਾ ਨਾਲ ਹੈ।
ਪ੍ਰਸ਼ਾਸਨ ਪੀੜਤ ਪਰਿਵਾਰ ਦੀ ਸੁਧ ਲਏ
ਕਾਮਰੇਡ ਹਰਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਪੀੜਤ ਪਰਿਵਾਰ ਦੀ ਸੁਧ ਨਹੀਂ ਲੈ ਰਿਹਾ ਹੈ ਬਲਕਿ ਉਕਲਾਨਾ ਦੇ ਸਮਾਜਿਕ ਸੰਗਠਨ ਅਤੇ ਆਮ ਲੋਕ ਹੀ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ। ਸਰਕਾਰ ਵਲੋਂ ਸਹਾਇਤਾ ਨਾ ਮਿਲਣ 'ਤੇ ਹੀ ਇਲਾਕਾ ਵਾਸੀਆਂ ਨੂੰ ਅੱਗੇ ਆਉਣਾ ਪਿਆ।


Related News