ਸ਼ਨੀਵਾਰ ਨੂੰ ਨਹੀਂ ਹੋਇਆ ਗੁੜੀਆ ਦਾ ਅੰਤਿਮ ਸੰਸਕਾਰ, ਲਾਸ਼ ਨੇੜੇ ਅੱਗ ਬਾਲ ਕੇ ਬੈਠੇ ਰਹੇ ਲੋਕ

12/10/2017 2:51:08 AM

ਹਿਸਾਰ (ਪਾਸਾ ਰਾਮ)— ਉਕਲਾਨਾ 'ਚ ਹੋਏ ਗੁੜੀਆ ਕਾਂਡ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਬਣਿਆ ਹੋਇਆ ਹੈ। ਪੁਲਸ ਨੂੰ ਹਾਲੇ ਤਕ ਕਾਤਲ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਜਿਸ ਕਾਰਨ ਪ੍ਰਸ਼ਾਸਨ ਤੇ ਗੁੜੀਆ ਦੇ ਪਰਿਵਾਰ ਵਿਚਾਲੇ ਹਾਲੇ ਤਕ ਸਹਿਮਤੀ ਨਹੀਂ ਬਣ ਸਕੀ ਹੈ ਤੇ ਗੁੜੀਆ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਨਹੀਂ ਹੋ ਸਕਿਆ। ਉਕਲਾਨਾ ਦੇ ਸਾਮਾਜਿਕ ਤੇ ਰਾਜਨੀਤਕ ਸੰਗਠਨਾਂ ਦੇ ਲੋਕ ਗੁੜੀਆ ਦੀ ਲਾਸ਼ ਨੇੜੇ ਅੱਗ ਦਾ ਸਹਾਰਾ ਲੈ ਕੇ ਬੈਠੇ ਰਹੇ।
PunjabKesari
ਵਿਧਾਇਕ ਅਨੁਪ ਧਾਨਕ, ਸਾਬਕਾ ਵਿਧਾਇਕ ਨਰੇਸ਼ ਸੇਲਵਾਲ, ਇਨੇਲੋ ਦੇ ਜ਼ਿਲਾ ਪ੍ਰਧਾਨ ਰਾਜੇਂਦਰ ਲਿਤਾਨੀ, ਸ਼ਿਲਾ ਭਆਣ, ਕਾਂਗਰਸ ਦੇ ਹਲਕਾ ਪ੍ਰਧਾਨ ਮੀਨੂ ਲਿਤਾਨੀ, ਸਤਬੀਰ ਭੇਰੀਆ, ਮਿਆਂ ਸਿੰਘ ਸਣੇ ਸਾਮਾਜਿਕ ਤੇ ਰਾਜਨੀਤਕ ਸੰਗਠਨਾਂ ਦੇ ਮੈਂਬਰ ਗੁੜੀਆ ਦੀ ਲਾਸ਼ ਨੇੜੇ ਅੱਗ ਜਲਾ ਕੇ ਸਾਰੀ ਰਾਤ ਬੈਠ ਰਹੇ। ਜਦੋਂ ਇਸ ਬਾਰੇ 'ਚ ਗੁੜੀਆ ਦੇ ਮਕਾਨ 'ਤੇ ਲਾਸ਼ ਕੋਲ ਬੈਠੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣੇ ਦੀ ਜ਼ਰੂਰਤ ਹੈ ਤੇ ਇਹ ਬਹੁਤ ਹੀ ਘਿਨੌਣਾ ਅਪਰਾਧ ਹੈ। ਜਿਸ 'ਚ ਇਕ ਛੋਟੀ ਜਿਹੀ ਗੁੜੀਆ ਨੂੰ ਬੇਰਿਹਮੀ ਨਾਲ ਮੌਤ 'ਤੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਸ ਦਾ ਬਲਾਤਕਾਰ ਕੀਤਾ ਗਿਆ ਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਹਰਕਤ ਕੀਤੀ ਗਈ। ਜਿਸ ਕਾਰਨ ਪੂਰਾ ਉਕਲਾਨਾ ਡਰਿਆ ਹੋਇਆ ਹੈ ਤੇ ਇਸ ਗੁੜੀਆ ਨੂੰ ਇਨਸਾਫ ਦੇਣ ਦੀ ਮੰਗ ਕਰ ਰਿਹਾ ਹੈ।


Related News