SSB ਦੇ ਜਵਾਨਾਂ ''ਤੇ ਹਮਲਾ ਕਰਨ ਵਾਲੇ ਦੋ ਅੱਤਵਾਦੀ ਗ੍ਰਿਫਤਾਰ

09/22/2017 11:27:41 PM

ਜੰਮੂ— ਸ਼੍ਰੀਨਗਰ ਨੈਸ਼ਨਲ ਹਾਈਵੇ ਦੇ ਬਨਿਆਲ 'ਚ ਬਣ ਰਹੀ ਸੁਰੰਗ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਸੀਮਾ ਬਲ (ਐੱਸ. ਐੱਸ. ਬੀ.) ਦੇ ਜਵਾਨਾਂ 'ਤੇ ਹਮਲਾ ਕਰਨ ਵਾਲੇ 2 ਅੱਤਵਾਦੀਆਂ ਨੂੰ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਐੱਸ. ਐੱਸ. ਬੀ. ਜਵਾਨਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਅੱਤਵਾਦੀਆਂ ਦੀ ਪਛਾਣ ਗਜਨਫਰ ਯਾਕੂਬ ਅਤੇ ਆਰਿਫ ਹੁਸੈਨ ਦੇ ਰੂਪ 'ਚ ਹੋਈ ਹੈ। ਦੋਵੇ ਬਨਿਆਲ ਦੇ ਕਸਕੋਟ ਅਤੇ ਅਸੱਰ ਪਿੰਡ ਦੇ ਰਹਿਣ ਵਾਲੇ ਹਨ। 
ਸ਼ੁੱਕਰਵਾਰ ਨੂੰ ਜੰਮੂ ਜੋਨ ਦੇ ਆਈ. ਜੀ. ਐੱਸ. ਡੀ. ਸਿੰਘ ਜੰਵਾਲ ਨੇ ਪੱਤਰਕਰਾਂ ਨੂੰ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਦੋਵਾਂ ਅੱਤਵਾਦੀਆਂ ਨੂੰ ਹਥਿਆਰ ਵੀ ਕਸ਼ਮੀਰ ਘਾਟੀ ਤੋਂ ਹੀ ਮੁਹੱਇਆ ਕਰਾਏ ਗਏ ਸਨ। ਦੋਵਾਂ ਨੇ ਮੰਗਲਵਾਰ ਨੂੰ ਬਨਿਆਲ 'ਚ ਸੁਰੰਗ ਦੇ ਬਾਹਰ ਸੁਰੱਖਿਆ ਲਈ ਤਾਇਨਾਤ ਐੱਸ. ਐੱਸ. ਬੀ. ਦੇ ਹੈੱਡ ਕਾਂਸਟੇਬਲ ਰਾਮ ਪ੍ਰਵੇਸ਼ ਅਤੇ ਏ. ਐੱਸ. ਆਈ. ਸ਼ਾਮ ਸੂਦ 'ਤੇ ਗੋਲੀਆਂ ਚਲਾਈਆਂ ਸੀ। 


Related News