ਦੋ ਧਿਰਾਂ ਵਿਚਕਾਰ ਝਗੜੇ ''ਚ ਵਿਅਕਤੀ ਨੂੰ ਬਚਾਅ ਕਰਨਾ ਪੈ ਗਿਆ ਭਾਰੀ, ਚਾਕੂ ਲੱਗਣ ਨਾਲ ਹੋਈ ਮੌਤ

10/20/2017 5:41:02 PM

ਰੋਹਤਕ— ਸ਼ਹਿਰ ਦੇ ਗਾਂਧੀ ਕੈਂਪ ਕਾਲੋਨੀ 'ਚ ਦੀਵਾਲੀ ਦੇ ਦਿਨ ਪਟਾਕਿਆਂ ਲਈ ਝਗੜ ਰਹੇ ਦੋ ਵਿਅਕਤੀਆਂ ਨੂੰ ਸ਼ਾਂਤ ਕਰਵਾਉਣ ਇਕ ਵਿਅਕਤੀ ਨੂੰ ਭਾਰੀ ਪੈ ਗਿਆ। ਬੀਚ-ਬਚਾਅ ਕਰ ਰਹੇ ਵਿਅਕਤੀ ਨੂੰ ਚਾਕੂ ਲੱਗ ਗਿਆ, ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੇ ਸਰੀਰ ਨੂੰ ਪੀ.ਜੀ.ਆਈ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਤਿੰਨ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਾਜੇਸ਼ ਦੇ ਰੂਪ 'ਚ ਹੋਈ ਹੈ ਜੋ ਐਮ.ਡੀ.ਯੂ 'ਚ ਸਪੀਕਰ ਅਹੁੱਦੇ 'ਤੇ ਤਾਇਨਾਤ ਸੀ। 
ਪੁਲਸ ਮੁਤਾਬਕ ਗਾਂਧੀ ਕੈਂਪ 'ਚ ਪਟਾਕਿਆਂ ਨੂੰ ਲੈ ਕੇ ਦੋ ਧਿਰਾਂ'ਚ ਝਗੜਾ ਹੋ ਗਿਆ ਸੀ। ਜਿਨ੍ਹਾਂ ਨੂੰ ਸ਼ਾਂਤ ਕਰਵਾਉਣ ਲਈ ਰਾਜੇਸ਼ ਪੁੱਜਾ ਤਾਂ ਸੋਨੂੰ ਨਾਮ ਦੇ ਵਿਅਕਤੀ ਨੇ ਉਸ ਨੂੰ ਚਾਕੂ ਮਾਰ ਦਿੱਤਾ। ਚਾਕੂ ਲੱਗਣ ਨਾਲ ਰਾਜੇਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਪੀ.ਜੀ.ਆਈ ਲੈ ਜਾਇਆ ਗਿਆ ਪਰ ਉਸ ਨੇ ਰਸਤੇ 'ਚ ਹੀ ਦਮ ਤੌੜ ਦਿੱਤਾ। ਪਰਿਵਾਰਕ ਮੈਬਰਾਂ ਨੇ ਕਤਲ ਦੇ ਦੋਸ਼ 'ਚ ਰਾਜੇਂਦਰ, ਰਜਤ ਅਤੇ ਸੋਨੂੰ ਖਿਲਾਫ ਮਾਮਲਾ ਦਰਜ ਕਰਵਾਇਆ ਹੈ।


Related News