ਕੁਪਵਾੜਾ ਦੇ ਪੰਜਗਾਮ ''ਚ ਫੌਜੀ ਕੈਂਪ ''ਤੇ ਅੱਤਵਾਦੀਆਂ ਦੇ ਹਮਲੇ ''ਚ ਦੋ ਅੱਤਵਾਦੀ ਮਾਰੇ ਗਏ, ਫੌਜ ਦੇ ਤਿੰਨ ਜਵਾਨ ਸ਼ਹੀਦ

04/27/2017 8:25:46 AM

ਜੰਮੂ-ਕਸ਼ਮੀਰ — ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਪੰਜਗਾਮ ਸੈਕਟਰ ''ਚ ਫੌਜੀ ਕੈਂਪ ''ਤੇ ਅੱਤਵਾਦੀਆਂ ਵਲੋਂ ਹਮਲੇ ਦੀ ਖਬਰ ਮਿਲੀ ਹੈ। ਪਿਛਲੇ ਇਕ ਤੋਂ ਢੇਡ ਘੰਟੇ ਤੋਂ ਮੁਕਾਬਲਾ ਜਾਰੀ ਹੈ। ਸੁਰੱਖਿਆਂ ਫੋਰਸਾਂ ਦੇ ਆਪਰੇਸ਼ਨ ''ਚ ਦੋ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। ਅੱਤਵਾਦੀਆਂ ਨੇ ਸਵੇਰੇ 4 ਵਜੇ ਦੇ ਕਰੀਬ ਫੌਜ ਦੇ ਕੈਂਪ ''ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆਂ ਫੋਰਸਾਂ ਨੇ ਅੱਤਵਾਦੀਆਂ ਦੇ ਖਿਲਾਫ ਮੁਕਾਬਲਾ ਸ਼ੁਰੂ ਕੀਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ  ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ।
ਇਸ ਮੁਕਾਬਲੇ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਪੂਰੇ ਇਲਾਕੇ ਦੀ ਘੇਰਾ ਬੰਦੀ ਕਰ ਲਈ ਹੈ ਅਤੇ ਤਲਾਸ਼ੀ ਅਭਿਆਨ ਜਾਰੀ ਹੈ।
ਜ਼ਿਕਰਯੋਗ ਹੈ ਹੁਣੇ ਜਿਹੇ ਜੰਮੂ-ਕਸ਼ਮੀਰ ਦੇ ਨੌਹੱਟਾ ''ਚ ਸੀ.ਆਰ.ਪੀ.ਐਫ. ਕੈਂਪ ''ਤੇ ਹੋਏ ਗ੍ਰੇਨੇਡ ਹਮਲੇ ''ਚ ਇਕ ਪੁਲਸ ਕਰਮਚਾਰੀ ਵੀ ਸ਼ਹੀਦ ਹੋ ਗਿਆ ਸੀ।
ਧਿਆਨਯੋਗ ਹੈ ਕਿ ਕਸ਼ਮੀਰ ''ਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਅੱਤਵਾਦੀ ਹਮਲਿਆਂ ''ਚ ਵੀ ਤੇਜੀ ਆਈ ਹੈ।


Related News