''ਬਲਿਊ ਵ੍ਹੇਲ'' ਦਾ ਕਹਿਰ ਜਾਰੀ, ਦੇਖੋ 2 ਲੜਕੀਆਂ ਦੀ ਖੁਦਕੁਸ਼ੀ ਦਾ ਲਾਈਵ ਵੀਡੀਓ

08/18/2017 1:30:53 PM

ਨਵੀਂ ਦਿੱਲੀ— ਭਾਰਤ 'ਚ ਇਕ ਅਜਿਹੀ ਗੇਮ ਦੀ ਐਂਟਰੀ ਹੋ ਚੁਕੀ ਹੈ, ਜਿਸ ਨੂੰ ਖੂਨੀ ਗੇਮ ਵੀ ਕਿਹਾ ਜਾਂਦਾ ਹੈ। ਆਏ ਦਿਨ ਬਲਿਊ ਵ੍ਹੇਲ ਦੇ ਜਾਲ 'ਚ ਬੱਚਿਆਂ ਦੇ ਖੁਦਕੁਸ਼ੀ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 
ਉੱਥੇ ਹੀ ਹੁਣ ਸੋਸ਼ਲ ਮੀਡੀਆ 'ਤੇ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਗੇਮ ਦੀ ਆਖਰੀ ਸਟੇਜ ਨੂੰ ਪੂਰਾ ਕਰਨ ਦੇ ਚੱਕਰ 'ਚ 2 ਲੜਕੀਆਂ ਨੇ ਜਾਨ ਦੇ ਦਿੱਤੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗੇਮ ਦੇ 50 ਸਟੇਜ ਤੋਂ ਬਾਅਦ 2 ਲੜਕੀਆਂ ਨੇ ਬਿਲਡਿੰਗ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਬਿਲਡਿੰਗ ਦੇ ਹੇਠਾਂ ਲੋਕਾਂ ਨੇ ਲੜਕੀਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀਆਂ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਜਿਸ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਉੱਥੇ ਹੀ ਹੁਣ ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਇਲ ਗੇਮ ਬਲਿਊ ਵ੍ਹੇਲ ਚੈਲੇਂਜ ਖੇਡਣ ਵਾਲੇ ਬੱਚਿਆਂ 'ਤੇ ਗਲਤ ਪ੍ਰਭਾਵਾਂ ਦੀ ਸ਼ਿਕਾਇਤ ਤੋਂ ਬਾਅਦ ਇਸ ਗੇਮ 'ਤੇ ਰੋਕ ਲਾਉਂਦੇ ਹੋਏ ਮੁੱਖ ਸਰਚ ਇੰਜਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਹ ਗੇਮ ਡਾਊਨਲੋਡ ਕਰਨ ਸੰਬੰਧੀ ਲਿੰਕ ਹਟਾਉਣ ਨੂੰ ਕਿਹਾ ਹੈ। ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸਰਚ ਇੰਜਣ ਗੂਗਲ ਇੰਡੀਆ, ਮਾਈਕ੍ਰੋਸਾਫਟ ਇੰਡੀਆ ਅਤੇ ਯਾਹੂ ਇੰਡੀਆ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐੱਪ ਨੂੰ ਬਲਿਊ ਵ੍ਹੇਲ ਚੈਲੇਂਜ ਗੇਮ ਨੂੰ ਡਾਊਨਲੋਡ ਕਰਨ ਦੀ ਸਹੂਲਤ ਜਾਂ ਇਸ ਨਾਲ ਜੁੜਿਆ ਕੋਈ ਲਿੰਕ ਆਪਣੇ ਪਲੇਟਫਾਰਮ ਤੋਂ ਤੁਰੰਤ ਹਟਾਉਣ ਦਾ ਆਦੇਸ਼ ਦਿੱਤਾ ਹੈ।


Related News