ਆਂਧਰਾ ਪ੍ਰਦੇਸ਼ ''ਚ ਟਰੱਕ ਨੇ ਭੀੜ ਨੂੰ ਕੁਚਲਿਆ, 20 ਲੋਕਾਂ ਦੀ ਮੌਤ

Friday, April 21, 2017 3:42 PM
ਆਂਧਰਾ ਪ੍ਰਦੇਸ਼ ''ਚ ਟਰੱਕ ਨੇ ਭੀੜ ਨੂੰ ਕੁਚਲਿਆ, 20 ਲੋਕਾਂ ਦੀ ਮੌਤ
ਅਮਰਾਵਤੀ— ਆਂਧਰਾ ਪ੍ਰਦੇਸ਼ ''ਚ ਚਿਤੂਰ ਜ਼ਿਲੇ ਦੇ ਯੇਰਾਪੇਡੂ ਪੁਲਸ ਥਾਣੇ ਦੇ ਬਾਹਰ ਅੱਜ ਦੁਪਹਿਰ ਨੂੰ ਇਕ ਟਰੱਕ ਨੇ ਲੋਕਾਂ ਦੀ ਭੀੜ ਨੂੰ ਕੁਚਲ ਦਿੱਤਾ, ਜਿਸ ''ਚ 20 ਲੋਕਾਂ ਦੀ ਮੌਤ ਹੋ ਗਈ।
ਚਿਤੂਰ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਅਨੁਸਾਰ ਬੇਲਗਾਮ ਟਰੱਕ ਘੱਟ ਤੋਂ ਘੱਟ 20 ਲੋਕਾਂ ਦੀ ਭੀੜ ''ਤੇ ਚੜ੍ਹ ਗਿਆ। ਪੀੜਤ ਯੇਰਾਪੇਡੂ ਪੁਲਸ ਥਾਣੇ ਦੇ ਬਾਹਰ ਭਿੰਨ ਅਰਜ਼ੀਆਂ ਦਾਇਰ ਕਰਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਉੱਥੇ ਤੋਂ ਨਿਕਲ ਰਿਹਾ ਟਰੱਕ ਚਾਲਕ ਵਾਹਨ ''ਤੇ ਕੰਟਰੋਲ ਖੋਹ ਬੈਠਾ ਅਤੇ ਟਰੱਕ ਲੋਕਾਂ ਦੇ ਉੱਪਰ ਚੜ੍ਹ ਗਿਆ। ਅਧਿਕਾਰੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਐਨ ਚੀਨਾ ਰਾਜੱਪਾ ਨੇ ਘਟਨਾ ''ਤੇ ਦੁੱਖ ਜਤਾਇਆ। ਉਨ੍ਹਾਂ ਨੇ ਤਿਰੂਪਤੀ ਪੁਲਸ ਸੁਪਰਡੈਂਟ ਨਾਲ ਗੱਲ ਕੀਤੀ ਅਤੇ ਜ਼ਖਮੀਆਂ ਨੂੰ ਜ਼ਰੂਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!