ਤ੍ਰਿਪੁਰਾ 'ਚ ਅੰਦੋਲਨ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰ ਦਾ ਕੀਤਾ ਕਤਲ

09/21/2017 12:37:48 AM

ਅਗਰਤਲਾ— ਪੱਛਮੀ ਤ੍ਰਿਪੁਰਾ ਜ਼ਿਲੇ 'ਚ ਇੰਡੀਜੀਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ (ਆਈ. ਪੀ. ਐਫ. ਟੀ.) ਦੇ ਅੰਦੋਲਨ ਨੂੰ ਕਵਰ ਕਰ ਰਹੇ ਇਕ ਟੀ. ਵੀ. ਪੱਤਰਕਾਰ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।
ਪੁਲਸ ਇੰਚਾਰਜ ਅਭਿਜੀਤ ਸਪਤਰਿਸ਼ੀ ਨੇ ਦੱਸਿਆ ਕਿ ਇਕ ਨਿਊਜ਼ ਚੈਨਲ ਦੇ ਪੱਤਰਕਾਰ ਸ਼ਾਂਤਨੁ ਭੌਮਿਕ ਮੰਡਈ 'ਚ ਆਈ. ਪੀ. ਐਫ. ਟੀ. ਦੇ ਅੰਦੋਲਨ ਨੂੰ ਕਵਰ ਕਰ ਰਿਹਾ ਸੀ। ਜਿਸ ਦੌਰਾਨ ਉਸ 'ਤੇ ਹਮਲਾ ਕੀਤਾ ਗਿਆ ਅਤੇ ਬਾਅਦ 'ਚ ਉਸ ਨੂੰ ਅਗਵਾਹ ਕਰ ਲਿਆ ਗਿਆ।  ਉਨ੍ਹਾਂ ਦੱਸਿਆ ਕਿ ਜਦੋਂ ਭੌਮਿਕ ਦਾ ਪਤਾ ਲੱਗਾ ਤਾਂ ਉਸ ਦੇ ਸ਼ਰੀਰ 'ਤੇ ਚਾਕੂ ਨਾਲ ਹਮਲੇ ਦੇ ਕਈ ਨਿਸ਼ਾਨ ਮਿਲੇ ਸਨ। ਉਸ ਨੂੰ ਤੁਰੰਤ ਅਗਰਤਲਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਤ੍ਰਿਪੁਰਾ ਦੇ ਸਿਹਤ ਮੰਤਰੀ ਬਾਦਲ ਚੌਧਰੀ ਨੇ ਪੱਤਰਕਾਰ ਦੀ ਹੱਤਿਆ ਦੀ ਨਿੰਦਾ ਕੀਤੀ ਅਤੇ ਸੂਬੇ ਦੇ ਸੂਚਨਾ ਮੰਤਰੀ ਭਾਨੂਲਾਲ ਸਾਹਾ ਹਸਪਤਾਲ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰੰਡਈ 'ਚ ਸਥਿਤੀ ਤਣਾਅਪੂਰਣ ਹੈ ਜਿਸ ਕਾਰਨ ਇਸ ਇਲਾਕੇ 'ਚ ਪਹਿਲਾਂ ਤੋਂ ਹੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।


Related News