ਆਵਾਜਾਈ ਮੰਤਰੀ ਦਾ ਹਰੀਸ਼ ''ਤੇ ਪਲਟਵਾਰ, ਕਿਹਾ-ਆਰੋਪ ਦੀ ਰਾਜਨੀਤੀ ''ਤੇ ਟਿਕੀ ਹੈ ਕਾਂਗਰਸ

11/27/2017 4:49:23 PM

ਨੈਨੀਤਾਲ— ਆਵਾਜਾਈ ਮੰਤਰੀ ਯਸ਼ਪਾਲ ਆਰਿਆ ਨੇ ਨੈਨੀਤਾਲ ਪੁੱਜ ਕੇ ਸਾਬਕਾ ਸੀ.ਐਮ ਹਰੀਸ਼ ਰਾਵਤ ਵੱਲੋਂ ਦਿੱਤੇ ਗਏ ਬਿਆਨ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਰੋਪ ਦੀ ਰਾਜਨੀਤੀ 'ਤੇ ਟਿਕੀ ਹੋਈ ਹੈ। ਕਾਂਗਰਸ ਅਤੇ ਹਰੀਸ਼ ਰਾਵਤ ਦੇ ਕੋਲ ਕਹਿਣ ਅਤੇ ਕਰਨ ਲਈ ਕੁਝ ਨਹੀਂ ਹੈ। ਇਸ ਲਈ ਉਹ ਸਿਰਫ ਬਿਆਨਬਾਜ਼ੀ ਕਰਕੇ ਚਰਚਾਵਾਂ 'ਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। 
ਆਵਾਜਾਈ ਮੰਤਰੀ ਨੇ ਕਿਹਾ ਕਿ ਹਰੀਸ਼ ਰਾਵਤ ਦੇ ਨਾਲ-ਨਾਲ ਕਾਂਗਰਸ ਦੀ ਸਥਿਤੀ ਵੀ ਭਟਕਾਵ ਦੀ ਬਣ ਕੇ ਰਹਿ ਗਈ ਹੈ। ਸਾਬਕਾ ਸਰਕਾਰ 'ਚ ਕੌਣ ਲੋਕ ਸੀ, ਜਨਤਾ ਸਭ ਜਾਣਦੀ ਹੈ। ਮੇਰੇ ਕਹਿਣ ਨਾਲ ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਵਿਅਕਤੀਗਤ ਆਰੋਪਾਂ 'ਤੇ ਵਿਸ਼ਵਾਸ ਨਹੀਂ ਕਰਦਾ, ਸਬੂਤ ਹੋਣੇ ਚਾਹੀਦੇ ਹਨ। ਕਾਂਗਰਸ ਦੀ ਰਾਜਨੀਤੀ ਸਿਰਫ ਆਰੋਪਾਂ ਤੱਕ ਹੀ ਸੀਮਿਤ ਰਹਿ ਗਈ ਹੈ। 
ਹਰੀਸ਼ ਰਾਵਤ ਨੇ ਕੇਂਦਰ ਅਤੇ ਰਾਜ ਸਰਕਾਰ 'ਤੇ ਵਾਰ ਕਰਦੇ ਹੋਏ ਕਿਹਾ ਸੀ ਕਿ ਡਬਲ ਇੰਜਨ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋ ਚੁੱਕੀ ਹੈ। ਜੀਰੋ ਟਾਲਰੈਂਸ ਦੀ ਗੱਲ ਕਰਨ ਵਾਲੀ ਸਰਕਾਰ ਦੇ ਮੰਤਰੀ ਘੱਪਲੇ 'ਚ ਮਿਲੇ ਹੋਏ ਹਨ। ਇਸ ਦੇ ਨਾਲ-ਨਾਲ ਸਰਕਾਰ ਨੇ ਨੋਟਬੰਦੀ ਕਰਕੇ ਦੇਸ਼ ਦੀ ਅਰਥ-ਵਿਵਸਥਾ ਨੂੰ ਅਸੰਤੁਲਿਤ ਕਰ ਦਿੱਤਾ ਹੈ।


Related News