ਤਮਿਲਨਾਡੂ ਟਰਾਂਸਪੋਰਟ ਕਾਰਪੋਰੇਸ਼ਨ ਦੀ ਈਮਾਰਤ ਡਿੱਗੀ, ਸੌਂ ਰਹੇ 8 ਲੋਕਾਂ ਦੀ ਮੌਤ

10/20/2017 2:48:40 PM

ਨਵੀਂ ਦਿੱਲੀ— ਦੀਵਾਲੀ ਦੀ ਅਗਲੀ ਸਵੇਰ ਤਾਮਿਲਨਾਡੂ ਦੇ ਨਾਗਪਟਿੱਨਮ ਜ਼ਿਲੇ 'ਚ ਬੱਸ ਡਿਪੂ ਦੇ ਰੈਸਟ ਰੂਮ ਦੀ ਛੱਤ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਮ੍ਰਿਤਕਾਂ 'ਚ ਡਿਪੂ 'ਚ ਕੰਮ ਕਰਨ ਵਾਲੇ ਕੁਝ ਕਰਮਚਾਰੀ ਅਤੇ ਡਰਾਈਵਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਡਿਪੂ ਦੀ ਈਮਾਰਤ ਲਗਭਗ 40 ਸਾਲ ਪੁਰਾਣੀ ਸੀ। ਮ੍ਰਿਤਕਾਂ ਦੀ ਪਛਾਣ ਮੁਨੀਯੱਪਨ, ਚੰਦਰਸ਼ੇਖਰ, ਰਾਮਲਿੰਗਮ, ਧਨਪਾਲ, ਪ੍ਰਭਾਕਰ, ਮੰਨੀਵਾਲਾ ਅਤੇ ਬਾਲੂ ਦੇ ਤੌਰ 'ਤੇ ਹੋਈ ਹੈ। ਇਹ ਸਾਰੇ ਬੱਸ ਡਿਪੂ 'ਚ ਸੌਂ ਰਹੇ ਸਨ।
ਤਮਿਲਨਾਡੂ ਦੇ ਮੁੱਖਮੰਤਰੀ ਈ.ਪਲਾਨੀਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ 7. ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਅਤੇ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 1.5 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਮੁੱਖਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ ਮੁਆਵਜ਼ੇ ਦੇ ਨਾਲ ਹੀ ਪਰਿਵਾਰ ਦੇ 1-1 ਮੈਂਬਰ ਨੂੰ ਰਾਜ ਪਰਿਵਹਨ ਨਿਗਮ 'ਚ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।


Related News