ਟੋਲ ਖਿਲਾਫ ਟ੍ਰੇਡਰਜ਼ ਨੇ ਖੜਕਾਇਆ ਹਾਈਕੋਰਟ ਦਾ ਦਰਵਾਜਾ

12/09/2017 1:23:38 PM

ਜੰਮੂ— ਲਖਨਪੁਰ ਟੋਲ ਪਲਾਜਾ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਹੁਣ ਟ੍ਰੇਡਰਜ਼ ਨੇ ਜੰਮੂ ਕਸ਼ਮੀਰ ਹਾਈਕੋਰਟ ਦਾ ਦਰਵਾਜਾ ਖੜਕਾਇਆ। ਟ੍ਰੇਡਰਜ਼ ਫੈਡਰੇਸ਼ਨ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਲਖਨਪੁਰ 'ਚ ਟੋਲ ਐਕਟ 1995 ਤਹਿਤ ਜੋ ਲੇਵੀ ਲਈ ਜਾਂਦੀ ਹੈ। ਉਹ ਗੈਰ-ਕਾਨੂੰਨੀ ਹੈ ਕਿਉਂਕਿ ਹੁਣ ਜੀ. ਐੈੱਸ. ਟੀ. ਲਾਗੂ ਹੋ ਗਿਆ ਹੈ। ਪਟੀਸ਼ਨਕਰਤਾ ਨੇ ਟੋਲ ਪਲਾਜਾ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਹੈ ਕਿ ਹੁਣ ਗੁਡਸ ਐਂਡ ਸਰਵਿਸ ਟੈਕਸ ਐਕਟ ਲਾਗੂ ਹੈ ਤਾਂ ਟੋਲ ਪਲਾਜਾ ਦੀ ਜ਼ਰੂਰਤ ਨਹੀਂ ਹੈ।
ਪਟੀਸ਼ਨਕਰਤਾ ਨੇ ਕਿਹਾ ਹੈ ਕਿ ਟੋਲ ਐਕਟ 1995 ਤਹਿਤ ਲੇਵੀ ਦਾ ਸੰਵਿਧਾਨ ਹੁਣ ਰੱਦ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਦੇ ਰਹਿਣ ਨਾਲ ਸਾਲ 2017 ਦੇ ਜੀ. ਐੈੱਸ. ਟੀ. 'ਤੇ ਅਸਰ ਪੈ ਰਿਹਾ ਹੈ। ਜੀ. ਐੈੱਸ. ਟੀ. ਦਾ ਉਦੇਸ਼ ਇਕ ਦੇਸ਼ ਇਕ ਟੈਕਸ ਦਾ ਹੈ ਅਤੇ ਟੋਲ ਉਸ ਨੂੰ ਹਾਨੀ ਪਹੁੰਚਾ ਰਿਹਾ ਹੈ।


Related News