ਟਰੈਕਟਰ ਚਾਲਕ ਨੂੰ ਪੈਸੇ ਨਾ ਦੇਣੇ ਪੈਣ, ਇਸ ਲਈ ਵਾਲ ਕੱਟਣ ਦਾ ਲਗਾ ਦਿੱਤਾ ਦੋਸ਼

10/18/2017 5:33:36 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਚਾਲਕ ਨੂੰ ਉਸ ਦੀ ਹੀ ਬਕਾਇਆ ਰਾਸ਼ੀ ਦੇਣ ਤੋਂ ਬਚਣ ਲਈ ਵਾਲ ਕੱਟਣ ਦਾ ਦੋਸ਼ ਲਗਾਇਆ। ਪੁਲਸ ਨੇ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਵਾਲ ਕੱਟਣ ਵਾਲਾ ਕਰਾਰ ਦਿੱਤੇ ਜਾਣ ਕਾਰਨ ਸਥਾਨਕ ਲੋਕਾਂ ਦੇ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਨੇ ਇਕ ਬੁਲਾਰੇ ਨੇ ਦੱਸਿਆ ਕਿ ਜਮਾਲ ਅਹਿਮਦ ਡਾਰ ਕੁਪਵਾੜਾ ਜ਼ਿਲੇ 'ਚ ਕੁਲਰਗੰਦ 'ਚ ਮੁਹੰਮਦ ਸੁਲਤਾਨ ਲੋਨ ਨਜ਼ਦੀਕ ਟਰੈਕਟਰ ਚਾਲਕ ਦੇ ਰੂਪ 'ਚ ਕੰਮ ਕਰਦਾ ਸੀ। ਸੁਲਤਾਨ 'ਤੇ ਡਾਰ ਦੇ 50,000 ਰੁਪਏ ਬਤੌਰ ਬਕਾਇਆ ਸੀ।
ਉਨ੍ਹਾਂ ਨੇ ਕਿਹਾ ਹੈ ਕਿ 16 ਅਕਤੂਬਰ ਨੂੰ ਜਦੋਂ ਡਾਰ ਲੋਨ ਨਜ਼ਦੀਕ ਆਪਣੇ ਰੁਪਏ ਮੰਗਣ ਗਿਆ ਤਾਂ ਡਾਰ ਨੇ ਵੱਖ-ਵੱਖ ਕਾਰਨ ਦੱਸਣ 'ਤੇ ਉਸ ਨੂੰ ਰੁਪਏ ਦੇਣ ਤੋਂ ਮਨਾ ਕਰ ਦਿੱਤਾ। ਪੁਲਸ ਬੁਲਾਰੇ ਨੇ ਦੱਸਿਆ, ''ਆਖਿਰਕਾਰ ਲੋਨ ਨੇ ਡਾਰ ਨੂੰ ਵਾਲ ਕੱਟਣ ਵਾਲਾ ਦੱਸ ਕੇ ਅਤੇ ਪਿੰਡ 'ਚ ਅਜਿਹੇ ਹਾਲਾਤ ਬਣਾਏ ਪਿੰਡ ਦੇ ਹਾਲਾਤ ਇਸ ਵੱਲ ਕਰ ਦਿੱਤਾ। ਪਿੰਡ ਨੇ ਡਾਰ ਦੀ ਮਾਰਕੁੱਟ ਕਰ ਦਿੱਤੀ, ਜਿਸ ਕਰਕੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਡਾਰ ਨੂੰ ਇਲਾਜ ਲਈ ਬਾਰਾਮੁਲਾ ਹਸਪਤਾਲ ਲਿਜਾਇਆ ਗਿਆ, ਜਿੱਥੋ ਡਾਕਟਰਾਂ ਨੇ ਉਸ ਨੂੰ ਐੈੱਸ. ਕੇ.ਆਈ.ਐੱਮ. ਐੈੱਸ. ਹਸਪਤਾਲ ਭੇਜ ਦਿੱਤਾ। ਪੁਲਸ ਨੇ ਦੋਸ਼ੀ ਦੇ ਖਿਲਾਫ ਐੈੱਫ. ਆਈ. ਆਰ ਦਰਜ ਕੀਤੀ ਹੈ।


Related News