ਅੱਜ ਹੈ ਸਦੀਂ ਦੇ ਇਸ ''ਮਹਾਨਾਇਕ'' ਦਾ ਜਨਮ ਦਿਨ

10/11/2017 1:42:12 AM

ਨਵੀਂ ਦਿੱਲੀ— ਆਪਣੀ ਦਮਦਾਰ ਆਵਾਜ਼ ਅਤੇ ਲੰਬੇ ਕਦ ਨਾਲ ਸਾਰਿਆ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਅਮਿਤਾਭ ਬੱਚਨ ਦਾ ਜਨਮਦਿਨ ਸਭ ਦੇ ਲਈ ਖਾਸ ਹੈ। ਆਪਣੀ ਮਿਹਨਤ ਅਤੇ ਲਗਨ ਨਾਲ ਅੱਜ ਬਿੱਗ ਬੀ ਜਿਸ ਮੁਕਾਮ 'ਤੇ ਪਹੁੰਚੇ ਹਨ ਉਸ ਸਥਾਨ 'ਤੇ ਪਹੁੰਚਣ ਦਾ ਹਰੇਕ ਇੰਸਾਨ ਸੁਪਨਾ ਹੀ ਦੇਖ ਸਕਦਾ ਹੈ। ਬਿੱਗ ਬੀ ਅੱਜ 75 ਸਾਲ ਦੇ ਹੋ ਗਏ ਹਨ, ਪਰ ਕੰਮ ਨੂੰ ਲੈ ਕੇ ਉਨ੍ਹਾਂ ਦਾ ਜਜ਼ਬਾ ਅੱਜ ਵੀ ਕਾਇਮ ਹੈ।
ਵੈਸੇ ਬਿੱਗ ਬੀ ਨੇ ਇਸ ਤੋਂ ਵੀ ਬੁਰਾ ਦੌਰ ਦੇਖਿਆ ਜਦੋਂ ਉਸ ਦੀ ਫਿਲਮ ਲਗਾਤਾਰ ਫਲਾਪ ਹੋ ਰਹੀਆਂ ਸਨ ਉਸ ਸਮੇਂ ਬਿੱਗ ਬੀ ਨੂੰ ਬਦਸ਼ਗਨੀ ਮੰਨਿਆ ਜਾਣ ਲੱਗਾ ਸੀ। ਬਿੱਗ ਬੀ ਖੁਦ ਉਸ ਦੌਰ ਨੂੰ ਆਪਣਾ ਸਭ ਤੋਂ ਖਰਾਬ ਸਮਾਂ ਮੰਨਦੇ ਹਨ ਪਰ ਉਨ੍ਹਾਂ ਨੂੰ ਨੂੰ ਨਹੀਂ ਪਤਾ ਸੀ ਕਿ ਹਨੇਰੇ ਤੋਂ ਬਾਅਦ ਇਕ ਨਵੀਂ ਸਵੇਰ ਉਨ੍ਹਾਂ ਦਾ ਦਾ ਇੰਤਜਾਰ ਕਰ ਰਹੀ ਸੀ। ਬਿੱਗ ਬੀ ਦਾ ਸਿਤਾਰਾ ਉਸ ਸਮੇਂ ਚਮਕਿਆ ਜਦੋਂ ਪ੍ਰਕਾਸ਼ ਮੇਹਰਾ ਨੇ ਉਸ ਦੀ ਫਿਲਮ ਬਾਮਬੇ ਟੂ ਗੋਆ ਦੇਖੀ ਅਤੇ ਉਨ੍ਹਾਂ ਨੂੰ ਫਿਲਮ ਜੰਜ਼ੀਰ ਦੇ ਲਈ ਸਾਇਨ ਕਰ ਲਿਆ। ਇਸ ਫਿਲਮ 'ਚ ਬਿੱਗ ਬੀ ਨੇ ਇੰਸਪੇਕਟਰ ਦਾ ਰੋਲ ਕੀਤਾ ਸੀ।

PunjabKesari
ਪ੍ਰਾਣ ਨੇ ਵੀ ਬਿੱਗ ਬੀ ਨੂੰ ਦੱਸਿਆ ਸੀ ਗ੍ਰੇਟੇਸਟ ਸਟਾਰ...
ਜੰਜ਼ੀਰ ਦਾ ਇਕ ਸੀਨ ਫਿਲਮਾਯਾ ਜਾ ਰਿਹਾ ਸੀ ਜਿਸ 'ਚ ਪ੍ਰਣਾ ਸਾਹਬ ਪੁਲਸ ਸਟੇਸ਼ਨ ਆਉਦੇ ਹਨ ਅਤੇ ਕੁਰਸੀ 'ਤੇ ਬੈਠਣ ਲੱਗਦੇ ਹਨ ਤਾਂ ਉਸ ਸਮੇਂ ਬਿੱਗ ਬੀ ਕੁਰਸੀ ਨੂੰ ਧੱਕਦੇ ਹੋਏ ਕਹਿੰਦੇ ਹਨ ਕਿ ਇਹ ਪੁਲਸ ਸਟੇਸ਼ਨ ਹੈ 'ਤੁਮਾਰੇ ਬਾਪ ਕਾ ਘਰ ਨਹੀਂ' 
ਇਸ ਸੀਨ ਨੂੰ ਛੂਟ ਕਰਨ ਤੋਂ ਬਾਅਦ ਪ੍ਰਾਣ ਤੁਰੰਤ ਪ੍ਰਕਾਸ਼ ਮੇਹਰਾ ਨੂੰ ਸਾਇਡ 'ਚ ਲੈ ਕੇ ਗਏ ਅਤੇ ਕਹਿੰਦੇ-ਐਕਟਿੰਗ ਤਾਂ ਮੈਂ ਬਹੁਤ ਕੀਤੀ ਪਰ ਇਸ ਤਰ੍ਹਾਂ ਦਾ ਐਕਟਰ ਤਾਂ ਮੈਂ ਅੱਜ ਤੱਕ ਨਹੀਂ ਦੇਖਿਆ। ਮੈਂ ਇਹ ਅੱਜ ਹੀ ਕਹਿੰਦਾ ਹਾਂ ਕਿ ਇਹ ਐਕਟਰ ਆਉਣ ਵਾਸੇ ਸਮੇਂ ਦਾ ਗ੍ਰੇਟੇਸਟ ਐਕਟਰ ਬਣੇਗਾ। ਦੱਸਣਯੋਗ ਹੈ ਕਿ ਫਿਲਮ ਜੰਜੀਰ ਬਿੱਗ ਵੀ ਨੂੰ ਮਿਲੀ ਇਕ ਹਿੱਟ ਫਿਲਮ ਸਾਬਤ ਹੋਈ।
ਬਿੱਗ ਬੀ ਇਸ ਖੁਸ਼ੀ ਨੂੰ ਜਯਾ ਦੇ ਨਾਲ ਵਿਦੇਸ਼ 'ਚ ਮਨਾਉਣ ਵਾਲੇ ਸਨ, ਪਰ ਬਿੱਗ ਬੀ ਦੇ ਘਰਵਾਲਿਆਂ ਨੇ ਇਹ ਫਰਮਾਨ ਜਾਰੀ ਕਰ ਦਿੱਤੀ ਸੀ ਦੋਵਾਂ ਨੂੰ ਜੇਕਰ ਵਿਦੇਸ਼ ਜਾਣਾ ਹੈ ਤਾਂ ਪਹਿਲੇ ਵਿਆਹ ਕਰਨਾ ਹੋਵੇਗਾ। ਜਿਸ ਤੋਂ ਬਾਅਦ ਦੋਵਾਂ ਨੇ ਜਲਦ ਹੀ ਵਿਆਹ ਕਰਵਾ ਲਿਆ ਅਤੇ ਫਿਰ ਦੋਵੇਂ ਕੁਝ ਹਫਤਿਆਂ ਦੇ ਲਈ ਲੰਡਨ ਘੁੰਮਣ ਚਲੇ ਗਏ।
ਜਯਾ-ਅਮਿਤਾਭ ਦੀ ਲਵ ਸਟੋਰੀ
ਵੈਸੇ ਦੋਵਾਂ ਦੇ ਵਿਆਹ ਦੀ ਗੱਲ ਦੱਸੀ ਹੈ ਤਾਂ ਉਨ੍ਹਾਂ ਦੀ ਲਵ ਸਟੋਰੀ ਦੇ ਬਾਰੇ 'ਚ ਵੀ ਦੱਸ ਦਿੰਦੇ ਹਾਂ। ਦੱਸਣਯੋਗ ਹੈ ਕਿ ਜਯਾ ਬੱਚਨ ਉਸ ਸਮੇਂ ਪੁਣੇ 'ਚ ਫਿਲਮ ਦੀ ਪੜਾਈ ਕਰ ਰਹੀ ਸੀ ਤਾਂ ਬਿੱਗ ਬੀ ਉੱਥੇ ਆਪਣੀ ਪਹਿਵੀ ਫਿਲਮ ਸੱਤ ਹਿੰਦੁਸਤਾਨੀ ਦੇ ਲਈ ਗਏ। ਜਯਾ ਬੱਚਨ ਉਨ੍ਹਾਂ ਨੂੰ ਪਹਿਚਾਣਦੀ ਸੀ। ਜਯਾ ਬੱਚਨ ਦੀ ਦੋਸਤ ਬਿੱਗ ਬੀ ਨੂੰ ਲੰਬੂ ਲੰਬੂ ਕਹਿ ਕੇ ਬੁਲਾਉਦੀ ਸੀ ਪਰ ਜਯਾ ਬਿੱਗ ਬੀ ਦੀ ਕਾਫੀ ਇੰਜ਼ਤ ਕਰਦੀ ਸੀ। ਹੌਲੀ-ਹੌਲੀ ਦੋਵਾਂ ਦੀ ਮੁਲਾਕਾਤ ਵਧਦੀ ਗਈ ਅਤੇ ਦੋਵੇਂ ਇਕ ਦੂਜੇ ਨੂੰ ਆਪਣਾ ਦਿਲ ਦੇ ਬੈਠੇ ਅਤੇ ਥੋੜੇ ਸਮੇਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ।PunjabKesari


Related News