ਬਿਹਾਰ ਹੜ੍ਹ ਦੀ ਸਭ ਤੋਂ ਖੌਫਨਾਕ ਵੀਡੀਓ, ਪੁੱਲ ਦੇ ਨਾਲ ਰੁੜ ਗਏ ਤਿੰਨ ਲੋਕ

08/18/2017 1:46:18 PM

ਪਟਨਾ—ਬਿਹਾਰ 'ਚ ਹੜ੍ਹ ਦੇ ਕਹਿਰ ਨਾਲ ਹੁਣ ਤੱਕ 100 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਉੱਥੇ ਹੁਣ ਸੋਸ਼ਲ ਮੀਡੀਆ 'ਤੇ ਇਸ ਭਿਆਨਕ ਤਰਾਸਦੀ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਹ ਵੀਡੀਓ ਬਿਹਾਰ ਦੇ ਅਰਰੀਆ ਜ਼ਿਲੇ ਦਾ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪੁੱਲ ਦੇ ਕੰਢੇ ਦਾ ਹਿੱਸਾ ਪੂਰੀ ਤਰ੍ਹਾਂ ਨਾਲ ਵਹਿ ਚੁੱਕਾ ਹੈ। ਕੰਢੇ 'ਤੇ ਖੜ੍ਹੇ ਦਰਜਨਾਂ ਨੂੰ ਡਰ ਸੀ ਕਿ ਪੁੱਲ ਦਾ ਇਹ ਹਿੱਸਾ ਕਦੇ ਵੀ ਡਿੱਗ ਸਕਦਾ ਹੈ। ਬਾਵਜੂਦ ਇਸ ਦੇ ਲੋਕ ਪੁੱਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਦੂਰ ਖੜ੍ਹੇ ਕੁਝ ਲੋਕ ਇਸ ਤਰ੍ਹਾਂ ਕਰਨ ਤੋਂ ਮਨ੍ਹਾਂ ਵੀ ਕਰ ਰਹੇ ਸੀ, ਪਰ ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਇਕ-ਦੂਜੇ ਨੂੰ ਦੇਖ ਕੇ ਲੋਕ ਖੋਖਲੇ ਪੁੱਲ ਦੇ ਹਿੱਸੇ ਨੂੰ ਦੌੜਦੇ ਹੋਏ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਹ ਹਾਦਸਾ ਹੋ ਗਿਆ। ਪਹਿਲਾਂ ਦੋ-ਤਿੰਨ ਲੋਕਾਂ ਨੇ ਸੜਕ ਪਾਰ ਕੀਤੀ। ਲੋਕਾਂ ਨੂੰ ਸੜਕ ਪਾਰ ਕਰਦੇ ਦੇਖ ਇਕ ਮਹਿਲਾ ਵੀ ਦੋ ਬੱਚਿਆਂ ਦੇ ਨਾਲ ਸੜਕ ਪਾਰ ਕਰਨ ਲੱਗੀ, ਪਰ ਇਕ ਹੀ ਪਲ 'ਚ ਇਹ ਹਾਦਸਾ ਹੋਇਆ ਅਤੇ ਤਿੰਨੇ ਤੇਜ਼ ਲਹਿਰਾਂ 'ਚ ਵਹਿ ਗਏ। ਜਦੋਂ ਤੱਕ ਲੋਕ ਮਹਿਲਾ ਅਤੇ ਉਸ ਦੇ ਬੱਚੇ ਲਈ ਕੁਝ ਕਰ ਸਕਦੇ, ਉਸ ਸਮੇਂ ਤੱਕ ਉਹ ਪਾਣੀ ਦੇ ਤੇਜ਼ ਧਾਰ 'ਚ ਕਾਫੀ ਦੂਰ ਨਿਕਲ ਚੁੱਕੇ ਸੀ। ਦੋ ਦਿਨ ਬਾਅਦ ਇਨ੍ਹਾਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ।


Related News