ਇਸ ਕਾਰਨ ਹਰੇਕ ਦੇਸ਼ ''ਚ ਲੱਗ ਸਕਦੀ ਹੈ ਜਹਾਜ਼ਾਂ ''ਚ ''ਲੈਪਟਾਪ'' ਲਿਆਉਣ ''ਤੇ ਪਾਬੰਦੀ

10/22/2017 12:54:47 AM

ਓਟਾਵਾ — ਅੰਤਰ-ਰਾਸ਼ਟਰੀ ਸਿਵਲ ਐਵੀਏਸ਼ਨ ਸੰਸਥਾ (ਆਈ. ਸੀ. ਏ. ਓ.) ਇਕ ਗਲੋਬਲ ਹਵਾਈ ਸੁਰੱਖਿਆ ਕਮੇਟੀ ਵੱਲੋਂ ਹੱਲ ਕੀਤੇ ਪ੍ਰਸਤਾਵ ਦੇ ਤਹਿਤ ਜਹਾਜ਼ਾਂ 'ਚ ਚੈੱਕ ਕੀਤੇ ਜਾਣ ਵਾਲੇ ਸਮਾਨਾਂ 'ਚ ਅੱਗ ਲੱਗਣ ਦੇ ਕਾਰਨਾਂ ਲਈ ਲੈਪਟਾਪ 'ਤੇ ਰੋਕ ਲਾ ਸਕਦੀ ਹੈ। 
ਇਕ ਮੀਡੀਆ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਇਕ ਰਿਪੋਰਟ 'ਚ ਦੱਸਿਆ ਗਿਆ ਕਿ ਕੈਨੇਡਾ 'ਚ ਸਥਿਤ ਸੰਯੁਕਤ ਰਾਸ਼ਟਰ ਦੀ ਸੰਸਥਾ ਆਈ. ਸੀ. ਏ. ਓ. ਇਸ ਮਹੀਨੇ ਦੇ ਆਖਿਰ 'ਚ ਹੋਣ ਵਾਲੀ ਬੈਠਕ 'ਚ ਇਸ ਸਬੰਧ 'ਚ ਫੈਸਲਾ ਲਵੇਗੀ। ਜੇਕਰ ਇਹ ਸੰਗਠਨ ਖਤਰਨਾਕ ਸਮਾਨਾਂ ਦੀ ਲਿਸਟ 'ਚ ਲੈਪਟਾਪ ਨੂੰ ਰੱਖਣ ਦੀ ਸਿਫਾਰਸ਼ ਕਰਦਾ ਹੈ ਤਾਂ ਇਹ ਵੱਖ-ਵੱਖ ਦੇਸ਼ਾਂ ਦੀ ਰੈਗੂਲੇਟਰੀ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਇਸ ਸਬੰਧ 'ਚ ਨਿਯਮ ਨੂੰ ਲਾਗੂ ਕਰਨ। 
ਕਮੇਟੀ ਦੇ ਪ੍ਰਸਤਾਵ ਮੁਤਾਬਕ ਲੈਪਟਾਪ ਦੀ ਬੈਟਰੀ ਜੇਕਰ ਜ਼ਰੂਰਤ ਤੋਂ ਜ਼ਿਆਦਾ ਗਰਮ ਹੋ ਜਾਂਦੀ ਹੈ ਤਾਂ ਇਸ ਨਾਲ ਸਮਾਨ ਰੱਖਣ ਦੀ ਥਾਂ 'ਤੇ ਅੱਗ ਲੱਗ ਜਾਵੇਗੀ। ਉਥੇ ਜਹਾਜ਼ ਦੇ ਅੱਗ ਬੁਝਾਉਣ ਵਾਲੇ ਉਪਕਰਣ ਵੀ ਕੰਮ ਕਰਨ 'ਚ ਸਮਰਥ ਨਹੀਂ ਹੋਣਗੇ। ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। 
ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਸਟ੍ਰੇਸ਼ਨ (ਐੱਫ. ਏ. ਏ.) ਨੇ ਇਸ ਪ੍ਰਸਤਾਵ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ ਬੈਠਕ 'ਚ ਇਸ ਦੇ ਪ੍ਰਤੀਨਿਧੀਆਂ ਨੇ ਪਾਬੰਦੀ ਦੇ ਸਮਰਥਨ 'ਤੇ ਸਲਾਹ ਰੱਖੀ ਸੀ ਅਤੇ ਪ੍ਰਸਤਾਵ 'ਚ ਲੈਪਟਾਪ ਨਾਲ ਅੱਗ ਲੱਗਣ ਦੇ ਖਤਰੇ ਦੇ ਸਬੰਧ 'ਚ ਆਪਣੇ ਸੋਧ ਨੂੰ ਸ਼ਾਮਲ ਕੀਤਾ ਹੈ।


Related News