ਇਹ ਸ਼ਖਸ ਬਣਾਉਂਦਾ ਸੀ ਟਰੇਨ ਦੇ ਟਾਇਲਟ ''ਚ ਔਰਤਾਂ ਦੀ ਅਸ਼ਲੀਲ ਵੀਡੀਓ, ਇਸ ਤਰ੍ਹਾਂ ਹੋਇਆ ਖੁਲਾਸਾ

06/27/2017 3:34:53 PM

ਨਵੀਂ ਦਿੱਲੀ—ਤੁਸੀਂ ਹਮੇਸ਼ਾਂ ਸ਼ੋ-ਰੂਮ ਦੇ ਟਰਾਈ ਰੂਮ 'ਚ ਕੈਮਰਾ ਲੱਗਣ ਦੀ ਖਬਰ ਸੁਣੀ ਹੋਵੇਗੀ, ਪਰ ਟਰੇਨ ਦੇ ਟਾਇਲਟ 'ਚ ਕੈਮਰਾ ਲੱਗੇ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਨੂੰ ਗੋਰਖਪੁਰ ਲੋਕਲ ਤਿਲਕ ਟਰਮੀਨਲ ਐਕਸਪ੍ਰੈੱਸ ਦੀ ਹੈ।
ਜਾਣਕਾਰੀ ਮੁਤਾਬਕ ਠਾਣੇ ਦੀ ਮਾਨਪਾੜਾ ਦੀ ਰਹਿਣ ਵਾਲੀ ਇਕ 50 ਸਾਲ ਦੀ ਮਹਿਲਾ ਏ-1 ਕੋਚ ਦੀ ਟਾਇਲਟ 'ਚ ਗਈ। ਉੱਥੇ ਉਨ੍ਹਾਂ ਦੀ ਨਜ਼ਰ ਲੁਕਾ ਕੇ ਰੱਖੇ ਗਏ ਮੋਬਾਇਲ ਫੋਨ 'ਤੇ ਪਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਕਰਨ ਵਾਲਾ ਸ਼ਖਸ ਕੋਈ ਬਾਹਰੀ ਨਹੀਂ ਸਗੋਂ ਰੇਲਵੇ ਦਾ ਹੀ ਕਰਮਚਾਰੀ ਨਿਕਲਿਆ। ਦੋਸ਼ੀ ਸਲੀਮ ਸ਼ੇਖ (31) ਰੇਲਵੇ 'ਚ ਏ.ਸੀ. ਮਕੈਨਿਕ ਦੇ ਤੌਰ 'ਤੇ ਕੰਮ ਕਰਦਾ ਹੈ। ਘਟਨਾ ਦਾ ਖੁਲਾਸਾ ਹੋਣ ਦੇ ਬਾਅਦ ਮਹਿਲਾ ਨੇ ਰੌਲਾ ਪਾਇਆ ਅਤੇ ਸਹਿਯੋਗੀਆਂ ਨੂੰ ਮਦਦ ਲਈ ਬੁਲਾਇਆ। ਉਸ ਸਮੇਂ ਦੋਸ਼ੀ ਟਾਇਲਟ ਦੇ ਬਾਹਰ ਹੀ ਖੜ੍ਹਾ ਸੀ, ਜਿਸ ਦੇ ਬਾਅਦ ਸਾਰਿਆਂ ਨੇ ਮਿਲ ਕੇ ਉਸ ਨੂੰ ਫੜ੍ਹ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਸ਼ੁਰੂਆਤ 'ਚ ਉਸ ਨੇ ਇਹ ਨਹੀਂ ਮੰਨਿਆ ਕਿ ਫੋਨ ਉਸ ਦਾ ਸੀ। ਮੋਬਾਇਲ ਫੋਨ ਦੀ ਜਾਂਚ 'ਚ ਝਾਂਸੀ ਜੀ.ਆਰ.ਪੀ. ਨੂੰ ਟਰੇਨ ਦੇ ਟਾਇਲਟ 'ਚ ਫਿਲਮਾਏ ਗਏ ਔਰਤਾਂ ਦੇ ਕਈ ਹੋਰ ਵੀਡੀਓ ਵੀ ਮਿਲੇ। ਪੁਲਸ ਹੁਣ ਸਲੀਮ ਤੋਂ ਜਾਂਚ ਕਰਨ 'ਚ ਜੁੱਟੀ ਹੋਈ ਹੈ। ਜੇਕਰ ਉਹ ਦੋਸ਼ੀ ਹੈ ਤਾਂ ਉਸ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ।
 


Related News