ਇਹ ਹੈ ਦਿੱਲੀ ਦੀ ਸਭ ਤੋਂ ਛੋਟੀ ਕੌਂਸਲਰ, ਮੋਦੀ ਤੋਂ ਪ੍ਰਭਾਵਿਤ ਹੋ ਛੱਡਿਆ ਲੱਖਾਂ ਦਾ ਪੈਕੇਜ!

04/28/2017 3:01:16 PM

ਨਵੀਂ ਦਿੱਲੀ— ਦਿੱਲੀ ਨਿਗਮ ਚੋਣਾਂ ''ਚ ਚੁਣੇ ਗਏ ਕਈ ਕੌਂਸਲਰਾਂ ''ਚ 22 ਸਾਲ ਦੀ ਸਾਬਕਾ ਸਾਂਖਲਾ ਸਭ ਤੋਂ ਘੱਟ ਉਮਰ ਕੌਂਸਲਰ ਹਨ। ਅਮਰੀਕੀ ਕੰਪਨੀ ''ਚ ਸਾਫਟਵੇਅਰ ਇੰਜੀਨੀਅਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣਾਂ ਲੜਨ ਵਾਲੀ ਪੂਰਵਾ ਦੀ ਪਹਿਲੀ ਪਸੰਦ ਹਮੇਸ਼ਾ ਤੋਂ ਹੀ ਰਾਜਨੀਤੀ ਰਹੀ ਹੈ। ਉਨ੍ਹਾਂ ਨੇ ਲੱਖਾਂ ਦਾ ਪੈਕੇਜ ਛੱਡ ਕੇ ਐੱਮ.ਸੀ.ਡੀ. ਚੋਣਾਂ ''ਚ ਰਘੁਬੀਰ ਨਗਰ ਵਾਰਡ ਤੋਂ ਭਾਜਪਾ ਉਮੀਦਵਾਰ ਦੇ ਤੌਰ ''ਤੇ ਚੋਣਾਂ ਲੜੀਆਂ। ਚੋਣ ਪ੍ਰਚਾਰ ਦੌਰਾਨ ਪੂਰਵਾ ਦਾ ਮਿਲਨਸਾਰ ਸੁਭਾਅ ਲੋਕਾਂ ਨੂੰ ਖੂਬ ਪਸੰਦ ਆਇਆ। ਪੂਰਵਾ ਨੇ ਇੰਜੀਨੀਅਰ ਦੀ ਡਿਗਰੀ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ। ਉਨ੍ਹਾਂ ਦੇ ਪਿਤਾ ਜਗਦੀਸ਼ ਸਾਂਖਲਾ ਭਾਜਪਾ ਪੱਛਮੀ ਜ਼ਿਲੇ ''ਚ ਕਈ ਅਹੁਦਿਆਂ ''ਤੇ ਕੰਮ ਕਰ ਚੁਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਆਦਰਸ਼ ਮੰਨਣ ਵਾਲੀ ਪੂਰਵਾ ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਅਤੇ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਤੋਂ ਵੀ ਕਾਫੀ ਪ੍ਰਭਾਵਿਤ ਹੈ।
ਦੱਖਣੀ ਐੱਮ.ਸੀ.ਡੀ. ਦੇ ਵਾਰਡ-4 ਰਘੁਵੀਰ ਨਗਰ ਤੋਂ ਭਾਜਪਾ ਉਮੀਦਵਾਰ ਪੂਰਵਾ ਨੇ ਕਾਂਗਰਸ ਦੀ ਸ਼ੀਲਾ ਨੂੰ 1681 ਵੋਟਾਂ ਨਾਲ ਹਰਾਇਆ। ਇਸੇ ਸੀਟ ''ਤੇ ''ਆਪ'' ਦੀ ਸ਼ਕੁੰਤਲਾ ਵੀ ਕਾਂਗਰਸ ਅਤੇ ਭਾਜਪਾ ਨੂੰ ਚੁਣੌਤੀ ਦੇ ਰਹੀ ਸੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਐੱਮ.ਸੀ.ਡੀ. ਚੋਣਾਂ ''ਚ ਜਿੱਤ ਹਾਸਲ ਕਰ ਕੇ ਹੈਟ੍ਰਿਕ ਲਾਈ ਹੈ। ਬੁੱਧਵਾਰ ਨੂੰ ਆਏ ਨਤੀਜਿਆਂ ''ਚ ਭਾਜਪਾ ਨੂੰ 181, ''ਆਪ'' ਨੂੰ 48, ਕਾਂਗਰਸ ਨੂੰ 30 ਅਤੇ ਹੋਰ ਨੂੰ 11 ਸੀਟਾਂ ਮਿਲੀਆਂ ਹਨ। ਉਹ ਦੱਸਦੀ ਹੈ ਕਿ ਫਿਲਹਾਲ ਸਫਾਈ ਵਿਵਸਥਾ ਰਘੁਵੀਰ ਨਗਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ ਸਟਰੀਟ ਲਾਈਟਾਂ ਨਾਲ ਜੁੜੀ ਸਮੱਸਿਆ ਵੀ ਲੋਕਾਂ ਨੂੰ ਖੂਬਰ ਪਰੇਸ਼ਾਨ ਕਰਦੀ ਹੈ। ਪੂਰਵਾ ਦੱਸਦੀ ਹੈ ਕਿ ਅੱਜ-ਕੱਲ ਸਮਾਰਟਫੋਨ ਤਕਰੀਬਨ ਸਾਰਿਆਂ ਕੋਲ ਹਨ। ਸਾਡੀ ਕੋਸ਼ਿਸ਼ ਅਜਿਹਾ ਐਪ ਬਣਾਉਣ ਦੀ ਹੈ, ਜਿਸ ਰਾਹੀਂ ਲੋਕ ਘਰ ਬੈਠੇ ਆਪਣੀਆਂ ਸਮੱਸਿਆਵਾਂ ਸਾਡੇ ਨਾਲ ਸਾਂਝੀਆਂ ਕਰ ਸਕਣ।


Disha

News Editor

Related News