ਇਹ ਪਤੀ-ਪਤਨੀ ਪੀ.ਐਮ. ਅਤੇ ਸੀ.ਐਮ. ਤੋਂ ਮੰਗ ਰਹੇ ਹਨ ਮਰਨ ਦੀ ਆਗਿਆ, ਜਾਣੋ ਕਾਰਨ

08/19/2017 8:14:33 AM

ਯਮੁਨਾਨਗਰ — ਨਿਊ ਹਮੀਦਾ ਕਾਲੋਨੀ ਦੇ ਜੋੜੇ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿੱਖ ਕੇ ਮਰਨ ਦਾ ਆਗਿਆ ਮੰਗੀ ਹੈ। ਬੀਤੇ ਦਿਨੀਂ ਸਕੱਤਰੇਤ 'ਚ ਆਏ  ਸੰਜੀਵ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਨੇ ਉਸਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 20 ਲੱਖ ਰੁਪਏ ਠੱਗ ਲਏ। ਘਟਨਾ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੇ ਸੰਜੀਵ ਕੁਮਾਰ ਅਤੇ ਉਸਦੀ ਪਤਨੀ ਗੀਤਾ ਨੇ ਹੁਣ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਆਗਿਆ ਮੰਗੀ ਹੈ। ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਪੱਤਰ ਫੈਕਸ ਕੀਤਾ ਗਿਆ ਹੈ। ਪੀੜਤ ਸੰਜੀਵ ਨੇ ਦੱਸਿਆ ਹੈ ਕਿ ਉਸਦੇ ਬੇਟੇ ਅਦਿੱਤਯ ਨੇ 12ਵੀਂ ਪਾਸ ਕੀਤੀ ਸੀ। ਬੇਟਾ ਵਿਦੇਸ਼ ਜਾਣਾ ਚਾਹੁੰਦਾ ਸੀ। ਉਹ ਖੁਦ ਸਟੇਟ ਬੈਂਕ ਆਫ ਪਟਿਆਲਾ ਦੇ ਸਾਹਮਣੇ ਕੱਪੜੇ ਦੀ ਦੁਕਾਨ ਕਰਦਾ ਹੈ।

PunjabKesari
ਪੀੜਤ ਜੋੜੇ ਨੇ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਹੀ ਸ਼ਰਮਾ ਗਾਰਡਨ ਨਿਵਾਸੀ ਤਰੁਣ ਕੁਮਾਰ ਅਤੇ ਉਸਦੀ ਪਤਨੀ ਸੁਲੇਖਾ ਕੱਪੜੇ ਦਾ ਕੰਮ ਕਰਦੇ ਹਨ। ਜੋੜੇ ਨੂੰ ਪਤਾ ਲੱਗਾ ਕਿ ਉਹ ਬੇਟੇ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ। ਦੋਵੇਂ ਉਸਦੀ ਦੁਕਾਨ 'ਤੇ ਆਏ ਅਤੇ ਉਸਨੂੰ ਕਿਹਾ ਕਿ ਉਸਦੇ ਬੇਟੇ ਨੂੰ ਆਸਟ੍ਰੇਲਿਆ 'ਚ ਵਰਕ ਵੀਜ਼ੇ 'ਤੇ ਭੇਜ ਦੇਣਗੇ। ਇਸ 'ਤੇ 25-30 ਲੱਖ ਰੁਪਏ ਤੱਕ ਦੇ ਖਰਚੇ ਦੀ ਗੱਲ ਵੀ ਕੀਤੀ। ਗੱਲਬਾਤ ਦੌਰਾਨ ਗੱਲ 20 ਲੱਖ 'ਤੇ ਪੱਕੀ ਹੋ ਗਈ। ਸਤੰਬਰ 2016 ਤੋਂ ਲੈ ਕੇ ਅਪ੍ਰੈਲ 2017 ਤੱਕ ਉਨ੍ਹਾਂ ਨੂੰ 16 ਲੱਖ ਰੁਪਏ ਨਗਦ ਦਿੱਤੇ। ਇਹ ਰੁਪਏ ਉਸਨੇ ਆਪਣਾ ਘਰ ਲੋਨ 'ਤੇ ਕਰਵਾ ਕੇ ਉਨ੍ਹਾਂ ਨੂੰ ਦਿੱਤੇ ਸਨ, ਜਦੋਂਕਿ ਬਾਕੀ ਦਾ 4 ਲੱਖ ਰੁਪਏ ਦਾ ਸੋਨਾ ਉਸਨੇ ਮੁਥੁਟ ਫਾਇਨੈਂਸ 'ਚ ਤਰੁਣ ਕੁਮਾਰ ਦੇ ਖਾਤੇ 'ਚ ਜਮ੍ਹਾ ਕਰਵਾਏ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੇ ਬੇਟੇ ਨੂੰ  ਵਿਦੇਸ਼ ਨਹੀਂ ਭੇਜਿਆ।
ਸੰਜੀਵ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ 'ਤੇ ਕਾਰਵਾਈ ਦੇ ਲਈ ਸਭ ਤੋਂ ਪਹਿਲਾਂ 5 ਮਈ 2017 ਨੂੰ ਐਸ.ਪੀ. ਨੂੰ ਸ਼ਿਕਾਇਤ ਦਿੱਤੀ ਸੀ। 2 ਜੂਨ 2017 ਨੂੰ ਡੀ.ਜੀ.ਪੀ. ਹਰਿਆਣੇ ਨਾਲ ਮਿਲ ਕੇ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਐਸ.ਪੀ. ਰਾਜੇਸ਼ ਕਾਲੀਆਂ ਦਾ ਕਹਿਣਾ ਹੈ ਕਿ ਸੰਜੀਵ ਦੀ ਸ਼ਿਕਾਇਤ ਉਨ੍ਹਾਂ ਕੋਲ ਆਈ ਸੀ। ਸੰਬੰਧਤ ਅਦਾਰਾ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚ ਅਧਿਕਾਰੀ ਨੇ ਜੋੜੇ ਨੂੰ ਕਿਹਾ ਕਿ ਉਹ ਕੋਈ ਇਸ ਤਰ੍ਹਾਂ ਦਾ ਸਬੂਤ ਪੇਸ਼ ਕਰਨ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਨ੍ਹਾਂ ਨੇ 20 ਲੱਖ ਰੁਪਏ ਦੋਵਾਂ ਨੂੰ ਦਿੱਤੇ ਹਨ। ਪੁਲਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ।


Related News