ਇੰਨਾਂ ਰਾਸ਼ੀਆਂ ਵਾਲੇ ਪਤੀ ਹੁੰਦੇ ਨੇ ਜ਼ਿਆਦਾ ਰੋਮਾਂਟਿਕ

01/17/2018 11:03:35 PM

ਨਵੀਂ ਦਿੱਲੀ— ਪਤੀ ਤੇ ਪਤਨੀ ਦਾ ਰਿਸ਼ਤਾ ਭਰੋਸੇ ਵਾਲਾ ਹੁੰਦਾ ਹੈ, ਜੇਕਰ ਇਸ ਰਿਸ਼ਤੇ ਵਿਚ ਭਰੋਸਾ ਨਾ ਹੋਵੇ ਤਾਂ ਇਹ ਰਿਸ਼ਤੇ ਜ਼ਿਆਦਾਤਰ ਟੁੱਟ ਜਾਂਦੇ ਹਨ। ਪਤਨੀ ਆਪਣੇ ਪਤੀ ਨੂੰ ਦਿਲ ਨਾਲ ਪਿਆਰ ਕਰਦੀ ਹੈ ਅਤੇ ਉਹ ਪੂਰੇ ਦਿਲ ਨਾਲ ਇਸ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਪਤਨੀ ਵਿਚ ਥੋੜ੍ਹਾ ਰੂਡ ਵਿਵਹਾਰ ਦੇਖਣ ਨੂੰ ਮਿਲ ਜਾਂਦਾ ਹੈ। ਇਸ ਵਿਚ ਥੋੜ੍ਹਾ ਆਪਣੀ ਰਾਸ਼ੀ ਦਾ ਵੀ ਹੱਥ ਹੁੰਦਾ ਹੈ।
ਕੁੰਭ (21 ਜਨਵਰੀ-18 ਫਰਵਰੀ)
ਕੁੰਭ ਰਾਸ਼ੀ ਵਾਲੇ ਮੁੰਡੇ ਵੀ ਚੰਗੇ ਹਸਬੈਂਡ ਹੁੰਦੇ ਹਨ। ਉਹ ਆਪਣੀਆਂ ਪਤਨੀਆਂ ਨੂੰ ਪ੍ਰੇਸ਼ਾਨ ਨਹੀਂ ਕਰਦੇ। ਉਹ ਆਰਥਿਕ ਤੌਰ 'ਤੇ ਵੀ ਤੁਹਾਡੀ ਮਦਦ ਕਰਦੇ ਹਨ ਪਰ ਜ਼ਿਆਦਾਤਰ ਉਹ ਆਪਣੀ ਦੁਨੀਆ ਵਿਚ ਹੀ ਮਗਨ ਰਹਿੰਦੇ ਹਨ। ਜਿਨ੍ਹਾਂ ਔਰਤਾਂ ਦੇ ਪਤੀ ਦੀ ਰਾਸ਼ੀ ਕੁੰਭ ਹੁੰਦੀ ਹੈ ਉਨ੍ਹਾਂ ਨੂੰ ਸਬਰ ਅਤੇ ਮਜ਼ਬੂਤੀ ਨਾਲ ਪੇਸ਼ ਆਉਣਾ ਹੋਵੇਗਾ।
ਬ੍ਰਿਖ (20 ਅਪ੍ਰੈਲ-20 ਮਈ)
ਬ੍ਰਿਸ਼ ਰਾਸ਼ੀ ਵਾਲੇ ਮਰਦ ਕੇਅਰਿੰਗ ਅਤੇ ਭਰੋਸੇਮੰਦ ਪਤੀ ਹੁੰਦੇ ਹਨ। ਉਹ ਆਪਣੀ ਪਤਨੀ ਅਤੇ ਬੱਚਿਆਂ ਦੀ ਹਰ ਲੋੜ ਪੂਰੀ ਕਰਦੇ ਹਨ। ਉਹ ਕਦੇ ਧੋਖਾ ਨਹੀਂ ਦਿੰਦੇ, ਨਾ ਨਿਰਾਸ਼ ਕਰਦੇ ਹਨ। ਜਦੋਂ ਤਕ ਤੁਸੀਂ ਉਨ੍ਹਾਂ ਨੂੰ ਨਾ ਉਕਸਾਓ, ਉਹ ਸ਼ਾਂਤ ਰਹਿੰਦੇ ਹਨ। ਅਜਿਹੇ ਮਰਦਾਂ ਨੂੰ ਕਾਬੂ ਕਰਨਾ ਸੌਖਾ ਹੁੰਦਾ ਹੈ।
ਕਰਕ (21 ਜੂਨ-22 ਜੁਲਾਈ)
ਕਰਕ ਰਾਸ਼ੀ ਵਾਲੇ ਮਰਦ ਬੁੱਧੀਮਾਨ, ਦਿਆਲੂ ਅਤੇ ਪਿਆਰੇ ਹੁੰਦੇ ਹਨ। ਉਨ੍ਹਾਂ ਨੂੰ ਪਰਿਵਾਰ ਦਾ ਖਿਆਲ ਰੱਖਣਾ, ਉਨ੍ਹਾਂ ਦੀ ਲੋੜ ਦਾ ਖਿਆਲ ਰੱਖਣਾ ਚੰਗੀ ਤਰ੍ਹਾਂ ਆਉਂਦਾ ਹੈ। ਉਹ ਪਤਨੀਆਂ ਨੂੰ ਤੋਹਫੇ ਦੇ ਕੇ ਖੁਸ਼ ਰੱਖਣਾ ਵੀ ਜਾਣਦੇ ਹਨ। ਹਾਲਾਂਕਿ, ਇਹ ਸਿਰਫ ਦਿਖਾਵਾ ਹੁੰਦਾ ਹੈ। ਉਹ ਜਦੋਂ ਆਪਣੇ ਅਸਲੀ ਵਰਤਾਅ 'ਤੇ ਆਉਂਦੇ ਹਨ ਤਾਂ ਹਰ ਚੀਜ਼ ਬਦਲ ਜਾਂਦੀ ਹੈ।
ਸਿੰਘ (23 ਜੁਲਾਈ-22 ਅਗਸਤ)
ਸਾਰੀਆਂ ਰਾਸ਼ੀਆਂ ਵਿਚ ਸਿੰਘ ਰਾਸ਼ੀ ਵਾਲੇ ਮਰਦ ਸਭ ਤੋਂ ਵਧੀਆ ਪਤੀ ਸਾਬਿਤ ਹੁੰਦੇ ਹਨ। ਹਾਲਾਂਕਿ, ਉਹ ਖੂਬਸੂਰਤ ਔਰਤਾਂ 'ਤੇ ਜਲਦੀ ਫਿਦਾ ਹੋ ਜਾਂਦੇ ਹਨ। ਉਹ ਪਿਤਾ ਵਾਂਗ ਆਪਣੀ ਪਤਨੀ ਦਾ ਵੀ ਖਿਆਲ ਰੱਖਦੇ ਹਨ। ਫਰਕ ਬਸ ਇੰਨਾ ਹੀ ਹੈ ਕਿ ਤੁਸੀਂ ਉਨ੍ਹਾਂ ਦੀ ਪਤਨੀ ਹੋ, ਬੇਟੀ ਨਹੀਂ ਅਤੇ ਇਹ ਗੱਲ ਤੁਹਾਨੂੰ ਪਤੀ ਨੂੰ ਦੱਸਣੀ ਪੈਂਦੀ ਹੈ। ਜਿਨ੍ਹਾਂ ਔਰਤਾਂ ਦੇ ਪਤੀ ਸਿੰਘ ਰਾਸ਼ੀ ਦੇ ਹੁੰਦੇ ਹਨ ਉਨ੍ਹਾਂ ਨੂੰ ਆਪਣੇ ਪਤੀ ਦੀ ਤਰੀਫ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਰਾਸ਼ੀ ਵਾਲੇ ਲੋਕਾਂ ਨੂੰ ਆਪਣੀ ਤਰੀਫ ਸੁਣਨਾ ਚੰਗਾ ਲੱਗਦਾ ਹੈ।


Related News