ਮਾਨੁਸ਼ੀ ਦੇ ''ਮਿਸ ਵਰਲਡ'' ਬਣਨ ਤੋਂ ਬਾਅਦ, ਇਨ੍ਹਾਂ ਮਹਾਨ ਹਸਤੀਆਂ ਨੇ ਦਿੱਤੀ ਵਧਾਈ

11/19/2017 1:38:47 AM

ਮੁੰਬਈ— ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਖਿਤਾਬ ਜਿੱਤਿਆ ਤਾਂ ਭਾਰਤ 'ਚ ਖੁਸ਼ੀ ਦੀ ਲਹਿਰ ਦੌੜ ਪਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬਾਲੀਵੁੱਡ ਕਲਾਕਾਰਾਂ ਤਕ ਨੇ ਛਿੱਲਰ ਨੂੰ ਟਵੀਟਰ 'ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨੁਸ਼ੀ ਦੇ ਮਿਸ ਵਰਲਡ ਖਿਤਾਬ ਜਿੱਤਣ 'ਤੇ ਟਵੀਟ ਕਰ ਕੇ ਕਿਹਾ ਕਿ ਮਾਨੁਸ਼ੀ ਦੀ ਇਸ ਉਪਲੱਬਧੀ 'ਤੇ ਦੇਸ਼ ਨੂੰ ਮਾਣ ਹੈ।

ਬਾਲੀਵੁੱਡ ਅਦਾਕਾਰਾ ਪ੍ਰਿੰਯਕਾ ਚੋਪੜਾ ਨੇ ਸਾਲ 2000 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਪ੍ਰਿੰਯਕਾ ਚੋਪੜਾ ਨੇ ਟਵੀਟ ਮਾਨੁਸ਼ੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਟਵੀਟ ਕੀਤਾ ਕਿ ਸਾਡੇ ਕੋਲ ਸਫਲਤਾ ਹੈ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਮਾਨੁਸ਼ੀ ਨੂੰ ਟਵੀਟ ਕਰ ਕੇ ਵਧਾਈ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ ਭਾਰਤ ਦੀ ਬੇਟੀ ਨੂੰ ਵਧਾਈ।

ਇਨ੍ਹਾਂ ਤੋਂ ਇਲਾਵਾ ਮਾਨੁਸ਼ੀ ਦੀ ਕੋਚ ਨੇ ਇਸ਼ਾਰਾ ਕੀਤਾ ਕਿ ਉਹ ਬਾਲੀਵੁੱਡ 'ਚ ਐਂਟਰੀ ਕਰ ਸਕਦੀ ਹੈ। ਅਤੇ ਉਨ੍ਹਾਂ ਨੇ ਵੀ ਮਾਨੁਸ਼ੀ ਨੂੰ ਬਹੁਤ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਵੀ ਕਈ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀਆਂ ਅਤੇ ਮਹਾਨ ਹਸਤੀਆਂ ਨੇ ਮਾਨੁਸ਼ੀ ਮਿਸ ਵਰਲਡ ਦਾ ਖਿਤਾਬ ਜਿੱਤਣ ਲਈ ਵਧਾਈਆਂ ਦਿੱਤੀਆਂ।


Related News