ਚੋਰੀ ਦੇ ਸਮਾਨ ਸਮੇਤ ਚੋਰ ਨੂੰ ਫੜਿਆ

06/22/2017 4:00:33 PM

ਨੈਨੀਤਾਲ— ਦੋ ਦਿਨ ਪਹਿਲੇ ਮਾਲ ਰੋਡ ਸੀਤਾਪੁਰ ਅੱਖਾਂ ਦੇ ਡਾਕਟਰ ਦੇ ਕਰਮਚਾਰੀ ਮਨੋਜ ਤਿਵਾਰੀ ਦੇ ਘਰ ਹੋਈ ਚੋਰੀ ਦਾ ਖੁਲਾਸਾ ਹੋ ਗਿਆ ਹੈ। ਮੱਲੀਤਾਲ ਕੋਤਵਾਲੀ ਪੁਲਸ ਨੇ ਚੋਰ ਨੂੰ ਗ੍ਰਿਫਤਾਰ ਕਰਨ ਨਾਲ ਹੀ ਚੋਰੀ ਹੋÂ ਦੋ ਗੀਜ਼ਰ ਬਰਾਮਦ ਕੀਤੇ ਹਨ ਜਦਕਿ ਚੋਰੀ ਦਾ ਹੋਰ ਘਰੇਲੂ ਸਮਾਨ ਚੋਰ ਨੇ ਵੇਚ ਦਿੱਤਾ ਹੈ। 
20 ਜੂਨ ਦੀ ਰਾਤ ਚੋਰੀ ਦੀ ਘਟਨਾ ਹੋਈ ਸੀ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਅੱਜ ਸਵੇਰੇ ਗੁਪਤ ਸੂਚਨਾ 'ਤੇ ਕੋਤਵਾਲੀ ਦੇ ਐਸ.ਆਈ ਦੇਵੇਂਦਰ ਬਿਸ਼ਟ, ਕਸ਼ਮੀਰ ਸਿੰਘ, ਮਨੋਜ ਜੋਸ਼ੀ ਨੇ ਹਲਦਵਾਨੀ ਰੋਡ ਹਨੁਮਾਨਗੜ੍ਹੀ ਤੋਂ ਮੁਹੰਮਦ ਫਈਮ ਵਾਸੀ ਹਰੀਨਗਰ ਬੂਚੜਖਾਨਾ ਤੱਲੀਤਾਲ ਅਤੇ ਮੂਲ ਵਾਸੀ ਜਾਮਾ ਮਸਜਿਦ ਨੇੜੇ ਥਾਣਾ ਮੁਗਲਪੁਰਾ ਜ਼ਿਲਾ ਮੁਰਾਦਾਬਾਦ ਨੂੰ ਫੜ ਲਿਆ। ਉਹ ਗੀਜ਼ਰ ਵੇਚਣ ਹਲਦਵਾਨੀ ਜਾ ਰਿਹਾ ਸੀ। ਦੋਸ਼ੀ ਦੀ ਮਾਂ ਅਤੇ ਪਤਨੀ ਨੇ ਕੋਤਵਾਲੀ 'ਚ ਦੱਸਿਆ ਕਿ ਫਈਮ ਫੇਰੀ ਲਗਾਉਂਦਾ ਸੀ। ਜੋ ਸਮਾਨ ਚੋਰੀ ਕਰਦਾ ਸੀ, ਉਹ ਮੁਰਾਦਾਬਾਦ ਭੱਜ ਗਿਆ। ਗੀਜਰ ਉਸ ਤੋਂ ਖਰੀਦੇ ਸੀ। ਪੁਲਸ ਦੀ ਕਾਰਵਾਈ ਪ੍ਰਤੀ ਗੁੱਸਾ ਪ੍ਰਗਟ ਕੀਤਾ ਹੈ।


Related News