ਰਾਏਪੁਰ ''ਚ ਸਟੇਟ ਬੈਂਕ ਦੀ ਬ੍ਰਾਂਚ ਦੇ 12 ਲਾਕਰਾਂ ''ਚੋਂ ਕਰੋੜਾਂ ਦੀ ਚੋਰੀ

11/28/2017 8:58:41 AM

ਰਾਏਪੁਰ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਮਾਡਲ ਸ਼ਾਖਾ ਤੋਂ 9 ਲੱਖ 57 ਹਜ਼ਾਰ ਰੁਪਏ ਦੀ ਨਕਦੀ ਸਮੇਤ ਚੋਰ 12 ਲਾਕਰਾਂ ਨੂੰ ਕੱਟ ਕੇ ਉਨ੍ਹਾਂ ਵਿਚ ਰੱਖੇ ਕਰੋੜਾਂ ਰੁਪਏ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੁੱਕ ਕੇ ਲੈ ਗਏ। ਘਟਨਾ ਦੀ ਜਾਣਕਾਰੀ ਅੱਜ ਉਸ ਸਮੇਂ ਮਿਲੀ ਜਦੋਂ ਦੋ ਦਿਨ ਦੀ ਛੁੱਟੀ ਤੋਂ ਬਾਅਦ ਬੈਂਕ ਕਰਮਚਾਰੀ ਬ੍ਰਾਂਚ ਵਿਚ ਪਹੁੰਚੇ। ਬੈਂਕ ਦੇ ਤਾਲੇ ਟੁੱਟੇ ਹੋਏ ਸਨ।
ਪੁਲਸ ਅਜੇ ਇਹ ਪਤਾ ਕਰਨ ਵਿਚ ਅਸਫਲ ਰਹੀ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਸ਼ੁੱਕਰਵਾਰ, ਸ਼ਨੀਵਾਰ ਜਾਂ ਐਤਵਾਰ ਦੀ ਕਿਸ ਰਾਤ ਨੂੰ ਅੰਜਾਮ ਦਿੱਤਾ। ਜਿਹੜੇ ਲਾਕਰਾਂ ਨੂੰ ਤੋੜ ਕੇ ਚੋਰੀ ਹੋਈ ਹੈ, ਉਨ੍ਹਾਂ ਵਿਚ ਵਿਧਾਨ ਸਭਾ ਦੇ ਮੁੱਖ ਸਕੱਤਰ ਦਵਿੰਦਰ ਵਰਮਾ ਦਾ ਲਾਕਰ ਵੀ ਸ਼ਾਮਲ ਹੈ।


Related News