ਮਨਾਲੀ ਘੁੰਮਣ ਗਏ ਨੇਤਾ ਦੇ ਘਰ ਹੋਈ ਚੋਰੀ, ਲਾਈਸੇਂਸ ਰਿਵਾਲਵਰ ਲੈ ਕੇ ਚੋਰ ਹੋਏ ਫਰਾਰ

06/27/2017 12:29:57 PM

ਕਰਨਾਲ— ਹਰਿਆਣਾ ਦੇ ਸ਼ਹਿਰ ਕਰਨਾਲ ਦੇ ਸੈਕਟਰ-6 ਸਥਿਤ ਇਨੇਲੋ ਯੁਵਾ ਨੇਤਾ ਸਰਵਿੰਦਰ ਸੰਧੂ ਦੇ ਮਕਾਨ ਨੰਬਰ-157 'ਚ ਚੋਰਾਂ ਨੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੂਰਾ ਪਰਿਵਾਰ ਪਿਛਲੇ 4 ਦਿਨਾਂ 'ਤੋਂ ਮਨਾਲੀ ਘੁੰਮਣ ਗਏ ਹੋਏ ਸਨ, ਜਿਵੇਂ ਹੀ ਅੱਜ ਸਵੇਰੇ ਪਰਿਵਾਰ ਘਰ ਦੇ ਅੰਦਰ ਦਾਖਲ ਹੋਇਆ ਤਾਂ ਮਕਾਨ ਦੇ ਟੁੱਟੇ ਤਾਲੇ ਨੂੰ ਦੇਖ ਹੋਸ਼ ਉੱਡ ਗਏ। ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਤਾਂ ਸਾਰਾ ਸਮਾਨ ਖਿੱਲਰਿਆ ਪਿਆ ਸੀ। ਇਹ ਸਭ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਚੋਰ ਆਪਣੇ ਨਾਲ ਮਕਾਨ ਮਾਲਿਕ ਦੀ ਲਾਇਸੈਂਸ ਰਿਵਾਲਵਰ, ਸੋਨੇ ਦੇ ਗਹਿਣੇ ਅਤੇ ਕੁਝ ਹਜ਼ਾਰਾਂ ਦੀ ਨਕਦੀ ਵੀ ਆਪਣੇ ਨਾਲ ਲੈ ਗਏ। ਸੂਚਨਾਂ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਫੋਰੇਸਿਕ ਟੀਮ ਨੂੰ ਵੀ ਬੁਲਾਇਆ ਗਿਆ। ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ।


Related News