ਮੀਡੀਆ ਦੇ ਸਾਹਮਣੇ ਔਰਤਾਂ ਨੇ ਖੜ੍ਹਾ ਕੀਤਾ ਸਵਾਲ, ਮੁਸਲਮਾਨ ਨੂੰ ਕਿਉਂ ਮਾਰ ਰਿਹਾ ਹੈ ਮੁਸਲਮਾਨ

06/25/2017 3:31:41 PM

ਸ਼੍ਰੀਨਗਰ— ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਨੌਹੱਟਾ 'ਚ ਨਿੰਦਣਯੋਗ ਘਟਨਾ 'ਚ ਸ਼ਹੀਦ ਹੋਏ ਡੀ.ਐਸ.ਪੀ ਮੋਹਮੰਦ ਅਯੂਬ ਪੰਡਿਤ ਦੇ ਜਨਾਜ਼ੇ 'ਚ ਭਾਰੀ ਸੰਖਿਆ 'ਚ ਲੋਕ ਅਤੇ ਪੁਲਸ ਅਧਿਕਾਰੀਆਂ ਨੇ ਹਿੱਸਾ ਲਿਆ। ਇੱਥੇ ਕਈ ਔਰਤਾਂ ਨੇ ਮੀਡੀਆ ਦੇ ਸਾਹਮਣੇ ਉਚੀ-ਉਚੀ ਬੋਲ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜਾਓ ਪੁੱਛੋ ਮੀਰਵਾਇਜ਼ ਤੋਂ ਕਿ ਕਿਉਂ ਇਕ ਮੁਸਲਮਾਨ ਦੂਜੇ ਮੁਸਲਮਾਨ ਦਾ ਕਤਲ ਕਰ ਰਿਹਾ ਹੈ। ਕੀ ਹੁਣ ਇਕ ਕਸ਼ਮੀਰੀ ਦੂਜੇ ਕਸ਼ਮੀਰੀ ਦੇ ਖੂਨ ਦਾ ਪਿਆਸਾ ਹੋ ਗਿਆ ਹੈ। 
ਸ਼੍ਰੀਨਗਰ ਦੇ ਨੌਹੱਟਾ 'ਚ ਭੀੜ ਵੱਲੋਂ ਡੀ.ਐਸ.ਪੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। 22-23 ਜੂਨ ਦੀ ਰਾਤ ਨੂੰ ਹੋਈ ਇਸ ਵਾਰਦਾਤ 'ਚ ਡੀ.ਐਸ.ਪੀ ਪੱਥਰਬਾਜ਼ੀ ਕਰਦੇ ਹੋਏ ਨੌਜਵਾਨਾਂ ਦੀ ਵੀਡੀਓ ਬਣਾ ਰਿਹਾ ਸੀ ਕਿ ਉਦੋਂ ਪੱਥਰਬਾਜ਼ਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਆਪਣੇ ਬਚਾਅ 'ਚ ਡੀ.ਐਸ.ਪੀ ਨੇ ਆਪਣੀ ਬੰਦੂਕ ਤੋਂ ਓਪਨ ਫਾਇਰ ਵੀ ਕੀਤੇ, ਜਿਨ੍ਹਾਂ 'ਚ 3 ਨਾਗਰਿਕ ਜ਼ਖਮੀ ਹੋ ਗਏ। ਇਸ ਦੇ ਬਾਅਦ ਗੁੱਸੇ 'ਚ ਆਈ ਭੀੜ ਨੇ ਡੀ.ਐਸ.ਪੀ 'ਤੇ ਹਮਲਾ ਕਰ ਦਿੱਤਾ। ਸ਼ਹੀਦ ਡੀ.ਐਸ.ਪੀ ਦੀ ਲਾਸ਼ ਨੂੰ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਨਵਾਪੋਰਾ 'ਚ ਉਨ੍ਹਾਂ ਦੀ ਕਬ੍ਰਿਸਤਾਨ 'ਚ ਦਫਨਾਇਆ ਗਿਆ। ਕਤਲ ਦੇ ਬਾਅਦ ਪੂਰੇ ਮੁੱਹਲੇ 'ਚ ਦੁੱਖ ਦੀ ਲਹਿਰ ਦੌੜ ਗਈ ਹੈ।


Related News