ਵਿਆਹ ਤੋਂ ਬਾਅਦ ਪਤਨੀ ਨੇ ਰੱਜ ਕੇ ਕੀਤੀ ਪਤੀ ਦੀ ਸੇਵਾ, ਚੌਥੇ ਦਿਨ ਉਡਾਏ ਹੋਸ਼

08/18/2017 8:26:53 AM

ਨਵੀਂ ਦਿੱਲੀ — ਵਿਆਹ ਦੇ ਨਾਂ 'ਤੇ ਔਰਤਾਂ ਦੀ ਸੌਦੇਬਾਜ਼ੀ ਕਰਨ ਵਾਲੇ ਇਕ ਗਿਰੋਹ ਦੇ 5 ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਵਿਅਕਤੀ ਨੇ ਕੁਝ ਦਿਨ ਪਹਿਲਾਂ ਬੇਰਛਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਆਹ ਤੋਂ 4 ਦਿਨ ਬਾਅਦ ਹੀ ਉਸਦੀ ਪਤਨੀ 70,000 ਰੁਪਏ ਲੈ ਕੇ ਫਰਾਰ ਹੋ ਗਈ। ਪੀੜਤ ਨੇ ਦੱਸਿਆ ਕਿ 3 ਦਿਨ ਤੱਕ ਤਾਂ ਉਸਦੀ ਪਤਨੀ ਨੇ ਉਸਦੀ ਚੰਗੀ ਸੇਵਾ ਕੀਤੀ ਅਤੇ ਚੌਥੇ ਦਿਨ ਉਹ ਕਿਸੇ ਦੇ ਨਾਲ ਬਾਈਕ 'ਤੇ ਦੌੜ ਗਈ।

PunjabKesari
ਸ਼ਿਕਾਇਤ ਤੋਂ ਬਾਅਦ ਪੁਲਸ ਨੇ ਵਿਆਹ ਦੇ ਨਾਂ 'ਤੇ ਔਰਤਾਂ ਦੀ ਸੌਦੇਬਾਜ਼ੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਪੀ ਸ਼ੈਲੇਂਦਰ ਸਿੰਗ ਚੌਹਾਨ ਦੇ ਅਨੁਸਾਰ ਖੇਤਰ ਦੇ ਨਾਤਰਾ ਪ੍ਰਥਾ ਦੇ ਨਾਮ 'ਤੇ ਦੁਲਹਨ ਦੀ ਖਰੀਦਦਾਰੀ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਇਕ ਵਿਸ਼ੇਸ਼ ਟੀਮ ਬਣਾ ਕੇ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਕ ਗਿਰੋਹ ਪੁਲਸ ਦੇ ਹੱਥ ਲੱਗਾ ਹੈ ਜਿਸ 'ਚ 5 ਦੋਸ਼ੀਆਂ 'ਚ 3 ਔਰਤਾਂ ਹੀ ਹਨ। ਲੋਕਾਂ ਨੂੰ ਝਾਂਸੇ 'ਚ ਲੈਣ ਵਾਲੇ 2 ਸਕੀਮਾਂ ਬਣਾਉਣ ਵਾਲੇ ਮਹੇਸ਼ ਪਿਤਾ ਕਣਹਈਆਂ ਲਾਲ ਚੌਧਰੀ ਅਤੇ ਮੇਹਰਬਾਨ ਪਿਤਾ ਭੂਰੇ ਸਿੰਘ ਫਰਾਰ ਹੋ ਗਏ।
ਦੁਲਹਨ ਦਾ ਫਰਜ਼ੀ ਭਰਾ ਬਣ ਕੇ ਮੰਦਰਾਂ 'ਚ ਵਿਆਹ ਕਰਵਾਉਣ ਵਾਲਾ ਦਿਨੇਸ਼ ਅਤੇ ਪੂਜਾ 'ਤੇ ਰਾਜਸਥਾਨ ਦੇ ਚਿਤੌੜ 'ਚ ਵੀ ਕੇਸ ਦਰਜ ਹੈ। ਦਿਨੇਸ਼ ਦੇ ਅਨੁਸਾਰ ਚਿਤੌੜ 'ਚ ਵਿਆਹ ਕਰਵਾਉਣ ਦੇ ਬਦਲੇ 10 ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਕੇਸ ਚਲ ਰਿਹਾ ਸੀ। ਉਨ੍ਹਾਂ ਸ਼ਾਜਾਪੁਰ 'ਚ ਵੀ ਮਹੇਸ਼ ਨਾਲ ਵਿਆਹ ਕਰਵਾਉਣ ਦੇ ਬਦਲੇ 70 ਹਜ਼ਾਰ ਰੁਪਏ ਲੈਣ ਦੀ ਗੱਲ ਸਵੀਕਾਰ ਕਰਦੇ ਹੋਏ ਕਿਹਾ ਕਿ ਲੜਕੇ ਦੇਣ ਦੇ ਬਦਲੇ ਰੁਪਏ ਲਏ ਸਨ।


Related News