ਕੇਂਦਰੀ ਰਾਜ ਮੰਤਰੀ ਦੇ ਦਫਤਰ ਤੋਂ ਕੁਝ ਹੀ ਦੂਰੀ ''ਤੇ ਬਦਮਾਸ਼ਾਂ ਨੇ ਖੇਡੀ ਖੂਨੀ ਖੇਡ

08/14/2017 2:51:58 PM

ਫਰੀਦਾਬਾਦ — ਹਰਿਆਣੇ 'ਚ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੁੰੰਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਵੀ ਡਰ ਨਹੀਂ ਰਿਹਾ । ਬਦਮਾਸ਼ ਕਿਸੇ 'ਤੇ ਵੀ ਹਮਲਾ ਕਰਕੇ ਫਰਾਰ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਫਰੀਦਾਬਾਦ ਦੇ ਸੈਕਟਰ-28 ਦਾ ਹੈ ਜਿਥੇ ਬੀਤੀ ਰਾਤ ਕੇਂਦਰੀ ਰਾਜ ਮੰਤਰੀ ਕ੍ਰਿਸ਼ਣ ਪਾਲ ਗੁੱਜਰ ਦੇ ਦਫਤਰ ਤੋਂ ਸਿਰਫ 100 ਮੀਟਰ ਦੂਰ ਦੋ ਲੋਕਾਂ ਨੂੰ ਸ਼ਰੇਆਮ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਬਾਦਸ਼ਾਹ ਖਾਨ ਹਸਪਤਾਲ ਦੇ ਲਾਸ਼ ਘਰ 'ਚ ਰਖਵਾ ਦਿੱਤਾ ਹੈ।
ਜਾਣਕਾਰੀ ਦੇ ਅਨੁਸਾਰ ਸੈਕਟਰ-28 ਅਤੇ 19 ਡਿਵਾਇਡਿੰਗ ਰੋਡ 'ਤੇ ਸੈਕਟਰ-19 ਦੇ ਇਲਾਕੇ 'ਚ ਦੋ ਗੁੱਟਾਂ ਦੇ ਵਿਚ ਝਗੜਾ ਹੋ ਗਿਆ। ਇਕ ਗੁੱਟ ਦੇ ਲੋਕਾਂ ਨੇ ਇਕ-ਇਕ ਕਰਕੇ  ਦੋ ਲੜਕਿਆਂ ਨੂੰ ਫੁੱਲਾਂ ਦੀ ਦੁਕਾਨ ਤੋਂ ਕੈਂਚੀ ਚੁੱਕ ਕੇ ਖੋਭ ਦਿੱਤੀ। ਇਕ ਵਿਅਕਤੀ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ, ਜਦੋਂਕਿ ਦੂਸਰੇ ਦੀ ਲਾਸ਼ ਕਰੀਬ 20-25 ਮੀਟਰ ਦੀ ਦੂਰੀ 'ਤੋਂ ਸੜਕ 'ਤੇ ਸੋਮਵਾਰ ਸਵੇਰੇ ਪਈ ਹੋਈ ਮਿਲੀ। ਮ੍ਰਿਤਰ ਲੜਕਿਆਂ ਦੀ ਪਛਾਣ ਅਮਿਤ ਅਤੇ ਪ੍ਰਿਯਾਂਸ਼ੂ ਦੇ ਤੌਰ 'ਤੇ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਲਾਸ਼ ਘਰ 'ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡੀ.ਸੀ.ਪੀ. ਸੈਂਟਰਲ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਤਲਾਂ ਨੂੰ ਫੜਣ ਲਈ ਕ੍ਰਾਈਮ ਬ੍ਰਾਂਚ ਅਤੇ ਪੁਲਸ ਦੀਆਂ ਟੀਮਾਂ ਲਗਾ ਦਿੱਤੀਆਂ ਹਨ। ਕੋਈ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News