ਮੁੱਖ ਮੰਤਰੀ ਨੂੰ ਮਿਲੇ ਪੀੜਤ ਮਾਂ ਅਤੇ ਪਿੰਡ ਵਾਲੇ, ਹੁਣ ਐੱਸ.ਆਈ.ਟੀ. ਕਰੇਗੀ ਤਿੰਨ ਮਾਸੂਮਾਂ ਦੇ ਕਤਲ ਦੀ ਜਾਂਚ

12/13/2017 8:49:07 AM

ਚੰਡੀਗੜ੍ਹ — ਕੁਰੂਕਸ਼ੇਤਰ ਦੇ ਸਾਰਸਾ ਪਿੰਡ ਦੇ 3 ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਜਾਂਚ ਤੋਂ ਅਸੰਤੁਸ਼ਟ ਪੀੜਤ ਮਾਂ ਸਮੇਤ ਪਿੰਡ ਦੇ ਲੋਕਾਂ ਦੇ ਵਫਦ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਪਿੰਡ ਵਾਲਿਆਂ ਵਲੋਂ ਜੈਪ੍ਰਕਾਸ਼ ਨੇ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦਿੱਤੀ। ਪੁਲਸ ਜਾਂਚ 'ਤੋਂ ਅਸੰਤੁਸ਼ਟ ਪਿੰਡ ਵਾਲਿਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ। ਮੁੱਖ ਮੰਤਰੀ ਨੇ ਪਿੰਡ ਵਾਲਿਆਂ ਅਤੇ ਬੱਚਿਆਂ ਦੀ ਮਾਂ ਨੂੰ ਕਿਹਾ ਹੈ ਕਿ ਇਸ ਮਾਮਲੇ ਦੀ ਐੱਸ.ਆਈ.ਟੀ. ਤੋਂ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਐੱਸ.ਆਈ.ਟੀ. ਦੀ ਜਾਂਚ ਤੋਂ ਸੰਤੁਸ਼ਟੀ ਨਾ ਹੋਈ ਤਾਂ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
19 ਨਵੰਬਰ ਨੂੰ ਸਾਰਸਾ ਦੇ ਤਿੰਨ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਹੋ ਗਿਆ ਸੀ ਜਿਨ੍ਹਾਂ ਦੀਆਂ ਲਾਸ਼ਾਂ ਮੋਰਨੀ 'ਚ ਮਿਲੀਆਂ ਸਨ। ਪੁਲਸ ਨੇ ਦੋਸ਼ੀ ਦੇ ਰੂਪ 'ਚ ਚਾਚਾ ਜਗਦੀਪ ਨੂੰ ਦੋਸ਼ੀ ਮੰਨਿਆ ਪਰ ਬੱਚਿਆਂ ਦੀ ਮਾਂ ਦਾ ਦੋਸ਼ ਹੈ ਕਿ ਬੱਚਿਆਂ ਦੀ ਮੌਤ ਦਾ ਜਿੰਮੇਵਾਰ ਇਕੱਲਾ ਜਗਦੀਪ ਨਹੀਂ, ਬਲਕਿ ਬੱਚਿਆਂ ਦਾ ਪਿਓ ਅਤੇ ਕੁਝ ਹੋਰ ਲੋਕ ਵੀ ਸ਼ਾਮਲ ਹਨ। ਪੁਲਸ ਨੂੰ ਬੱਚਿਆਂ ਦੇ ਪਿਤਾ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ। ਪੁਲਸ ਹੁਣ ਸੋਨੂੰ ਅਤੇ ਜਗਦੀਪ ਦੀ ਪਤਨੀ ਦਾ ਪਾਲੀਗ੍ਰਾਫ ਟੈਸਟ ਵੀ ਕਰਵਾਏਗੀ।


Related News