ਟਿਊਸ਼ਨ ਟੀਚਰ ਕਰਦਾ ਰਿਹਾ ਬੱਚੀ ਨਾਲ ਗੰਦਾ ਕੰਮ, ਬੱਚੀ ਦੀ ਵਿਗੜੀ ਹਾਲਤ ਤੋਂ ਹੋਇਆ ਖੁਲਾਸਾ

06/24/2017 2:39:24 PM

ਕੈਥਲ — ਅਧਿਆਪਕ ਬੱਚਿਆਂ ਦਾ ਜੀਵਣ ਦਾ ਰੋਲ ਮਾਡਲ ਹੁੰਦੇ ਹਨ ਅਤੇ ਚੰਗੇ ਨਾਗਰਿਕ ਬਣਨ 'ਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਅਧਿਆਪਕ ਚੰਗੀ ਸਿੱਖਿਆ ਦਿੰਦੇ ਹਨ ਤਾਂ ਜੋ ਬੱਚੇ ਆਪਣਾ ਸੁਨਿਹਰਾ ਭਵਿੱਖ ਬਣਾ ਸਕਣ। ਪਰ ਜਦੋਂ ਅਧਿਆਪਕ ਹੀ ਹਵਸ ਦਾ ਹੈਵਾਨ ਬਣ ਜਾਏ ਤਾਂ ਕੀ ਕਿਹਾ ਜਾ ਸਕਦਾ ਹੈ।
ਇਕ ਇਸ ਤਰ੍ਹਾਂ ਦਾ ਹੀ ਮਾਮਲਾ ਕੈਥਲ ਦਾ ਹੈ, ਜਿਥੇ ਇਕ ਟਿਊਸ਼ਨ ਟੀਚਰ ਨੇ ਨਾਬਾਲਗ ਵਿਦਿਆਰਥਣ ਨਾ ਬਲਾਤਕਾਰ ਕਰਕੇ ਉਸਨੂੰ ਗਰਭਵਤੀ ਕਰ ਦਿੱਤਾ।
ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸਦੇ ਗੁਆਂਢ 'ਚ ਇਕ ਲੜਕਾ ਧਰਮਬੀਰ ਵੈਦ ਟਿਊਸ਼ਨ ਟੀਚਰ ਹੈ ਅਤੇ ਧਾਰਮਕ ਪ੍ਰਚਾਰਕ ਵੀ ਹੈ। ਸਰਕਾਰੀ ਸਕੂਲ 'ਚ ਪੜਣ ਵਾਲੀ 17 ਸਾਲ ਦੀ ਬੇਟੀ ਵੀ ਉਸਦੇ ਕੋਲੋਂ ਅੰਗ੍ਰੇਜ਼ੀ ਦੀ ਟਿਊਸ਼ਨ ਪੜਦੀ ਸੀ। ਧਰਮਬੀਰ ਕਦੇ ਟਿਊਸ਼ਨ ਪੜਾਉਣ ਲਈ ਉਸਦੇ ਘਰ ਆਉਂਦਾ ਸੀ ਅਤੇ ਕਦੇ ਬੇਟੀ ਨੂੰ ਆਪਣੇ ਘਰ ਬੁਲਾ ਲੈਂਦਾ ਸੀ।

PunjabKesari


ਨਾਬਾਲਗ ਲੜਕੀ ਦੀ ਮਾਂ ਨੇ ਦੱਸਿਆ ਕਿ ਮਈ ਮਹੀਨੇ 'ਚ ਘਰ ਵਾਲੇ ਸਾਰੇ ਬਾਹਰ ਗਏ ਹੋਏ ਸਨ। ਉਸ ਸਮੇਂ ਧਰਮਬੀਰ ਟਿਊਸ਼ਨ ਪੜਾਉਣ ਲਈ ਆਇਆ ਅਤੇ ਉਸਦੀ ਬੇਟੀ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਦੋਸ਼ੀ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸੇਗੀ ਤਾਂ ਉਸਦੇ ਭਰਾ ਨੂੰ ਮਾਰ ਦੇਵੇਗਾ।
ਨਾਬਾਲਗ ਨੇ ਡਰ ਦੇ ਮਾਰੇ ਕਿਸੇ ਨੂੰ ਨਹੀਂ ਦੱਸਿਆ, ਜਿਸ ਕਾਰਨ ਉਸਦਾ ਹੌਸਲਾ ਵੱਧ ਗਿਆ। ਇਸੇ ਦੋਰਾਨ ਦੋਸ਼ੀ ਲੜਕੀ ਨੂੰ ਡਰਾ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ। ਕਦੇ ਵੀ ਘਰ ਵਾਲੇ ਘਰ ਨਾ ਹੁੰਦੇ ਤਾਂ ਬੇਟੀ ਨੂੰ ਧਮਕੀ ਦੇ ਕੇ ਬੁਲਾ ਲੈਂਦਾ ਅਤੇ ਬਲਾਤਕਾਰ ਕਰਦਾ। ਕੁਝ ਦਿਨ ਪਹਿਲਾਂ ਹੀ ਬੇਟੀ ਨੇ ਦੱਸਿਆ ਕਿ ਉਸਦੇ ਸਰੀਰ 'ਚ ਕੁਝ ਗੜਬੜ ਹੈ। ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਬੱਚੀ ਢੇਡ ਮਹੀਨੇ ਦੀ ਗਰਭਵਤੀ ਹੈ। ਇਸ ਤੋਂ ਬਾਅਦ ਬੱਚੀ ਨਾਲ ਬੀਤ ਰਹੀ ਹੱਢਬੀਤੀ ਦਾ ਖੁਲਾਸਾ ਹੋਇਆ।
ਮਹਿਲਾ ਥਾਣੇ 'ਚ ਜਾਂਚ ਅਧਿਕਾਰੀ ਧਨਪਤੀ ਨੇ ਦੱਸਿਆ ਕਿ ਪੁਲਸ ਨੇ ਨਾਬਾਲਗ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਧਰਮਬੀਰ ਵੈਦ ਦੇ ਖਿਲਾਫ ਬਲਾਤਕਾਰ, ਪਾਸਕੋ ਐਕਟ ਦੇ ਤਹਿਤ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ  ਕੀਤਾ ਹੈ।


Related News