ਹਰਿਆਣੇ ਦੇ ਪੁੱਤਰ ਨੇ WWE ''ਚ ਦਿਖਾਇਆ ਕਮਾਲ, ਵਿਦੇਸ਼ੀ ਰੈਸਲਰਾਂ ਨੂੰ ਚਖਾਈ ਧੂੜ

12/12/2017 8:50:08 AM

ਸੋਨੀਪਤ — ਹਰਿਆਣਾ ਦੇ ਸੋਨੀਪਤ ਜ਼ਿਲੇ ਵਿਚ ਬਾਘੜੂ ਪਿੰਡ ਦੇ ਰਹਿਣ ਵਾਲੇ ਸਤਿੰਦਰ ਡਾਗਰ ਉਰਫ ਜੀਤ ਰਾਮ ਨੇ ਦੁੱਧ-ਦਹੀਂ ਦੀ ਲਾਜ ਰੱਖਦੇ ਹੋਏ ਇੰਦਰਾ ਗਾਂਧੀ ਸਟੇਡੀਅਮ 'ਚ ਵਿਦੇਸ਼ੀ ਪਹਿਲਵਾਨਾਂ ਨੂੰ ਹਰਾ ਕੇ ਧੂੜ ਚਖਾ ਦਿੱਤੀ। ਜਿੱਤ ਤੋਂ ਬਾਅਦ ਅੱਜ **** ਰੈਸਲਰ ਸਤਿੰਦਰ ਡਾਗਰ ਸੋਨੀਪਤ ਪੁੱਜੇ, ਜਿਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਸਤਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਧਰਤੀ 'ਤੇ ਮੈਚ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਆਪਣੇ ਲੋਕਾਂ 'ਚ ਹਾਸਲ ਕੀਤੀ ਜਿੱਤ ਬਹੁਤ ਖੁਸ਼ੀ ਦਿੰਦੀ ਹੈ। ਦੇਸ਼ ਵਾਸੀਆਂ ਦਾ ਵੀ ਉਨ੍ਹਾਂ ਨੂੰ ਕਾਫੀ ਸਹਿਯੋਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣਾ ਸ਼ੌਂਕ ਬਣਾਉਣਾ ਚਾਹੀਦਾ ਹੈ। ਅੱਜ ਤੱਕ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਸਹਾਇਤਾ ਨਹੀਂ ਮਿਲੀ ਅਤੇ ਨਾ ਹੀ ਸਰਕਾਰ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਸੰਪਰਕ ਕੀਤਾ ਹੈ।

PunjabKesari
ਸਤਿੰਦਰ ਨੇ ਕਿਹਾ ਕਿ ਚੰਡੀਗੜ੍ਹ 'ਚ ਸਾਲ 2016 'ਚ WWE ਦੀ ਟੀਮ ਟ੍ਰਾਇਲ ਲੈਣ ਲਈ ਆਈ ਹੋਈ ਸੀ। ਇਕ ਦੋਸਤ ਦੇ ਕਹਿਣ 'ਤੇ ਉਹ ਵੀ ਉਥੇ ਪਹੁੰਚ ਗਏ। ਟ੍ਰਾਇਲ ਦੇ ਦੌਰਾਨ ਸਪੀਡ, ਪਾਵਰ, ਸਟ੍ਰੈਂਥ ਅਤੇ ਸਟੈਮੀਨਾ ਦੇ ਕਾਰਨ ਉਨ੍ਹਾਂ ਨੂੰ ਚੁਣ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਟ੍ਰਾਇਲ ਦੇ ਲਈ ਦੁਬਈ ਬੁਲਾਇਆ ਗਿਆ। ਉਥੇ ਤਾਂ ਦੁਨੀਆਂ ਦੇ ਰੈਸਲਰ ਆਏ ਹੋਏ ਸਨ। ਫਿਰ ਇਥੇ ਟ੍ਰਾਇਲ ਹੋਣ ਦੇ 10 ਦਿਨ ਬਾਅਦ ਸਲੈਕਸ਼ਨ ਦੀ ਮੇਲ ਆ ਗਈ। ਇਸ ਤੋਂ ਬਾਅਦ ਸਤਿੰਦਰ ਨੇ ਅਮਰੀਕਾ 'ਚ ਰਹਿ ਕੇ ਟ੍ਰੇਨਿੰਗ ਲਈ। ਹੁਣ ਸ਼ੁੱਕਰਵਾਰ ਨੂੰ ਫਿਰ ਤੋਂ ਸਤਿੰਦਰ ਨੇ ਦਿੱਲੀ 'ਚ WWE ਜਿੱਤੀ। 6 ਫੁੱਟ 4 ਇੰਚ ਲੰਬੇ ਪਹਿਲਵਾਨ ਸਤਿੰਦਰ ਦਾ ਬਾਇਸੈਪਸ 19 ਇੰਚ ਦਾ ਹੈ ਅਤੇ ਉਸਦੀ ਛਾਤੀ 47 ਇੰਚ ਦੀ ਹੈ। ਸਤਿੰਦਰ ਸ਼ੁੱਧ ਸ਼ਾਕਾਹਾਰੀ ਹਨ ਅਤੇ ਉਹ ਰੋਜ਼ 5 ਲੀਟਰ ਦੁੱਧ ਅਤੇ 20 ਰੋਟੀਆਂ ਖਾਂਦੇ ਹਨ।


Related News