ਭਾਰਤ ਨਾਲ ਨਜਿੱਠਣ ਲਈ ਬਣਾਏ ਛੋਟੀ ਦੂਰੀ ਦੇ ਪ੍ਰਮਾਣੂ ਹਥਿਆਰ : ਪਾਕਿ ਪੀ. ਐੱਮ.

09/21/2017 9:11:30 PM

ਨਵੀਂ ਦਿੱਲੀ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਫੌਜ ਦੇ 'ਕੋਲਡ ਸਟਾਰਟ ਡਾਕਟ੍ਰਿਨ' (ਪ੍ਰਮਾਣੂ ਹਮਲੇ) ਨਾਲ ਨਜਿੱਠਣ ਲਈ ਉਨ੍ਹਾਂ ਦੇ ਦੇਸ਼ ਨੇ ਛੋਟੀ ਦੂਰੀ ਦੇ ਪ੍ਰਮਾਣੂ ਹਥਿਆਰ ਵਿਕਸਤ ਕਰ ਲਏ ਹਨ। 
ਅੱਬਾਸੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਸੁਰੱਖਿਅਤ ਹਨ। ਕੋਲਡ ਸਟਾਰਟ ਪਾਕਿਸਤਾਨ ਦੇ ਨਾਲ ਸੰਭਾਵਿਤ ਜੰਗ ਲਈ ਭਾਰਤ ਦੇ ਸੁਰੱਖਿਆ ਬਲਾਂ ਵੱਲੋਂ ਵਿਕਸਤ ਕੀਤਾ ਗਿਆ 'ਫੌਜੀ ਡਾਕਟ੍ਰਿਨ' ਹੈ। ਇਸ ਦੇ ਤਹਿਤ ਭਾਰਤ ਦੇ ਫੌਜੀ ਬਲਾਂ ਨੂੰ ਜੰਗ ਦੀ ਸਥਿਤੀ 'ਚ ਪਾਕਿਸਤਾਨ ਵੱਲੋਂ ਪ੍ਰਮਾਣੂ ਹਮਲੇ ਦਾ ਜਵਾਬ ਦੇਣ ਲਈ ਹਮਲੇ ਕਰਨ ਦੀ ਮਨਜ਼ੂਰੀ ਹੈ। 
ਉਨ੍ਹਾਂ ਨੇ ਇਕ ਸੀਨੀਅਰ ਅਮਰੀਕੀ ਥਿੰਕ ਟੈਂਕ ਕਾਉਂਸਿਲ ਆਨ ਫਾਰੇਨ ਰਿਲੇਸ਼ੰਸ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸਾਡਾ ਸਾਮਰਿਕ ਪ੍ਰਮਾਣੂ ਹਥਿਆਰਾਂ 'ਤੇ ਬੇਹੱਦ ਮਜ਼ਬੂਤ ਅਤੇ ਸੁਰੱਖਿਅਤ ਕੰਟਰੋਲ ਹੈ। ਸਮੇਂ ਦੇ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਇਹ ਪ੍ਰਕਿਰਿਆ ਬਹੁਤ ਸੁਰੱਖਿਅਤ ਹੈ। ਪਾਕਿਸਤਾਨ ਦੀ ਨਿਊਲੀਅਰ ਕਮਾਂਡ ਅਥਾਰਟੀ  (ਐੱਨ. ਸੀ. ਏ.) ਕੋਲ ਦੇਸ਼ ਦੇ ਪ੍ਰਮਾਣੂ ਹਥਿਆਰਾਂ ਦੇ ਸਬੰਧ 'ਚ ਕਮਾਂਡ, ਕੰਟਰੋਲ ਅਤੇ ਅਪਰੇਸ਼ਨਲ ਫੈਸਲੇ ਲੈਣ ਦੀ ਜ਼ਿੰਮੇਵਾਰੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਥੇ ਤੱਕ ਸਾਮਰਿਕ ਪ੍ਰਮਾਣੂ ਹਥਿਆਰਾਂ ਦਾ ਸਬੰਧ ਹੈ ਤਾਂ ਸਾਡੇ ਕੋਲ ਕੋਈ ਵੀ ਖੇਤਰੀ ਸਾਮਰਿਕ ਪ੍ਰਮਾਣੂ ਹਥਿਆਰ ਨਹੀਂ ਹਨ। ਅਸੀਂ ਭਾਰਤ ਦੇ ਕੋਲਡ ਡਾਕਟ੍ਰਿਨ ਨਾਲ ਨਜਿੱਠਣ ਲਈ ਛੋਟੀ ਦੂਰੀ ਦੇ ਪ੍ਰਮਾਣੂ ਹਥਿਆਰ ਵਿਕਸਤ ਕੀਤੇ ਹਨ। ਇਨ੍ਹਾਂ ਦੀ ਕਮਾਨ ਅਤੇ ਕੰਟਰੋਲ ਵੀ ਉਸ ਅਥਾਰਟੀ ਕੋਲ ਹੈ ਜਿਸ ਕੋਲ ਹੋਰਨਾਂ ਪ੍ਰਮਾਣੂ ਹਥਿਆਰਾਂ ਦਾ ਕੰਟਰੋਲ ਹੈ। 
ਵਿਚੋਲਗੀ ਕਰ ਰਹੇ ਡੇਵਿਡ ਸੰਗੇਰ ਨੇ ਕਿਹਾ ਕਿ ਦੁਨੀਆ 'ਚ ਉੱਤਰ ਕੋਰੀਆ ਤੋਂ ਇਲਾਵਾ ਅਜਿਹਾ ਕੋਈ ਦੇਸ਼ ਨਹੀਂ ਹੈ ਜਿਸ ਨਾਲ ਅਮਰੀਕਾ ਨੂੰ ਜ਼ਿਆਦਾ ਚਿੰਤਾ ਹੋਵੇ। ਉਸ ਨੂੰ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਦੀ ਚਿੰਤਾ ਹੈ ਅਤੇ ਇਸ ਤੋਂ ਵੀ ਜ਼ਿਆਦਾ ਉਹ ਪ੍ਰਮਾਣੂ ਹਥਿਆਰਾਂ ਦੀ ਕਮਾਨ ਅਤੇ ਕੰਟਰੋਲ ਨੂੰ ਲੈ ਕੇ ਚਿੰਤਤ ਹਨ।


Related News