ਰੇਸਤਰਾਂ ''ਚ 6 ਦੋਸਤਾਂ ਨੂੰ ਪਰੋਸਿਆ ਗਿਆ 6.5 ਫੁੱਟ ਲੰਬਾ ਡੋਸਾ

08/18/2017 2:07:48 AM

ਨਵੀਂ ਦਿੱਲੀ— ਡੋਸਾ ਇਕ ਅਜਿਹਾ ਸਾਊਥ ਇੰਡੀਅਨ ਫੂਡ ਹੈ ਜੋ ਸਾਰਿਆਂ ਦੀ ਪਸੰਦ ਹੈ। ਡੋਸਾ ਜਿੰਨਾ ਲੰਬਾ ਅਤੇ ਪਤਲਾ ਹੋਵੇਂ ਉਹ ਉਨ੍ਹਾਂ ਹੀ ਜ਼ਿਆਦਾ ਸੁਆਦੀ ਲਗਦਾ ਹੈ ਪਰ ਜੇਕਰ ਡੋਸਾ 6.5 ਫੁੱਟ ਲੰਬਾ ਹੋਵੇਂ ਤਾਂ ਸੋਚੋ ਉਹ ਕਿਹੋ ਜਿਹਾ ਬਣੇਗਾ? ਉੱਤਮ ਨਗਰ ਦੇ ਸਾਗਰ ਰੇਸਤਰਾਂ ਦੇ ਮਾਲਿਕ ਸ਼ੇਖਰ ਕੁਮਾਰ ਨੇ ਆਪਣੇ ਗਾਹਕਾਂ ਨੂੰ ਇਕ ਅਨੋਖਾ ਡੋਸਾ ਖਿਲਾਇਆ ਹੈ। 6 ਦੋਸਤ ਇਸ ਰੇਸਤਰਾਂ 'ਚ ਪਹੁੰਚੇ ਅਤੇ ਸਾਰਿਆਂ ਨੇ ਡੋਸਾ ਆਰਡਰ ਕੀਤਾ। ਆਪਣੇ ਗਾਹਕਾਂ ਦੀ ਇੱਛਾ ਜਾਣ ਕੇ ਸ਼ੇਖਰ ਨੇ ਇਨ੍ਹਾਂ ਨੂੰ ਇਕ ਯਾਦਗਰ ਡੋਸਾ ਖਿਵਾਉਣ ਦੀ ਗੱਲ ਸੋਚੀ ਅਤੇ 6 ਦੋਸਤਾਂ ਲਈ 6.5 ਫੁੱਟ ਦਾ ਡੋਸਾ ਬਣਾ ਦਿੱਤਾ।
ਅਸਲ 'ਚ ਇਹ ਡੋਸਾ ਆਮ ਡੋਸੇ ਵਾਂਗ ਹੀ ਬਣਾਇਆ ਗਿਆ ਤਾਂਕਿ ਇਗ ਕੁਰਕੁਰਾ ਰਹੇ ਅਤੇ ਨਾਲ ਹੀ ਆਲੂ ਪਨੀਰ, ਸਾਂਭਰ ਅਤੇ ਤਿੰਨ ਤਰ੍ਹਾਂ ਦੀਆਂ ਹਰੀ, ਲਾਲ, ਸਫੈਦ ਚਟਨੀ ਦਾ ਜਾਇਕਾ ਪਰੋਸਿਆ। ਸਾਰੇ ਦੋਸਤਾਂ ਨੂੰ ਇਹ 6.5 ਫੁੱਟ ਲੰਬਾ ਡੋਸਾ ਕਾਫੀ ਸੁਆਦੀ ਲੱਗਾ। ਅਸਲ 'ਚ ਇਸ ਰੇਸਤਰਾਂ ਦੇ ਮਾਲਿਕ ਸ਼ੇਖਰ  ਕੁਮਾਰ ਨੂੰ ਪਹਿਲਾਂ ਤੋਂ ਹੀ ਲੰਬੇ ਡੋਸੇ ਬਣਾਉਣ ਦਾ ਸੌਕ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 4 ਫੁੱਚ ਦਾ ਡੋਸਾ ਬਣਾਇਆ ਫਿਰ 5 ਅਤੇ 6 ਫੁੱਟ ਦਾ ਅਤੇ ਉਹ ਹੁਣ 8 ਅਤੇ 10 ਫੁੱਟ ਦਾ ਲੰਬਾ ਡੋਸਾ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਂ ਦਰਜ ਕਰਵਾਉਣਾ ਚਾਹੁੰਦੇ ਹਨ।


Related News