ਬਲਾਤਕਾਰ ਪੀੜਤਾ ਦੀ ਰਿਪੋਰਟ ਲਿਖਣ ਤੋਂ ਪਹਿਲਾਂ ਪੁਲਸ ਵਾਲੇ ਨੇ ਕੀਤੀ ਸੈਕਸ ਕਰਨ ਦੀ ਮੰਗ

06/23/2017 9:08:56 AM

ਰਾਮਪੁਰ — ਇਕ 37 ਸਾਲ ਦੀ ਔਰਤ ਜਦੋਂ ਥਾਣੇ ਆਪਣੇ ਨਾਲ ਹੋਏ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਉਣ ਆਈ ਤਾਂ ਥਾਣੇ 'ਚ ਮੌਜੂਦ ਅਫਸਰ ਨੇ ਮਦਦ ਦੇ ਬਦਲੇ ਸੈਕਸ ਦੀ ਮੰਗ ਕਰ ਦਿੱਤੀ। ਦਰਅਸਲ ਔਰਤ ਨਾਲ ਸਾਲ ਦੇ ਸ਼ੁਰੂਆਤ 'ਚ ਬਲਾਤਕਾਰ ਹੋਇਆ ਸੀ। ਔਰਤ ਰਾਮਪੁਰ ਦੇ ਗੰਜ ਪੁਲਸ ਸਟੇਸ਼ਨ ਮਦਦ ਲਈ ਪੁੱਜੀ ਅਤੇ ਕਿਹਾ ਕਿ ਉਸਦੇ ਬਲਾਤਕਾਰੀ ਖੁੱਲੇਆਮ ਸ਼ਰੀਫ ਬਣ ਕੇ ਘੁੰਮ ਰਹੇ ਹਨ ਜੋ ਕਿ ਉਸਨੂੰ ਦੇਖ ਕੇ ਬਰਦਾਸ਼ਤ ਨਹੀਂ ਹੋ ਰਿਹਾ, ਉਹ ਬਹੁਤ ਦੇਰ ਚੁੱਪ ਰਹੀ ਪਰ ਹੁਣ ਉਸਨੂੰ ਜਾਨ ਦਾ ਖਤਰਾ ਹੈ। ਔਰਤ ਨੇ ਆਪਣੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ, ਪਰ ਅਫਸਰ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਔਰਤ ਨੂੰ ਆਪਣੇ ਨਾਲ ਸੈਕਸ ਕਰਨ ਦੀ ਮੰਗ ਕਰ ਦਿੱਤੀ।
ਜਦੋਂ ਔਰਤ ਨੇ ਸੈਕਸ ਲਈ ਮਨ੍ਹਾ ਕੀਤਾ ਤਾਂ ਪੁਲਸ ਅਫਸਰ ਨੇ ਇਕ ਹੋਰ ਝਟਕਾ ਦਿੱਤਾ। ਸਬ-ਇੰਸਪੈਕਟਰ ਜੈ ਪ੍ਰਕਾਸ਼ ਸਿੰਘ ਨੇ ਮਾਮਲੇ 'ਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ। ਔਰਤ ਨੇ ਇਕ ਵਾਰ ਫਿਰ ਅਫਸਰ ਤੋਂ ਸਹਾਇਤਾ ਲਈ ਅਪੀਲ ਕੀਤੀ, ਪਰ ਇਸ ਵਾਰ ਉਸਨੇ ਅਫਸਰ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ। ਇਸ ਸਬੂਤ ਦੇ ਨਾਲ ਬੁੱਧਵਾਰ ਨੂੰ ਔਰਤ ਐਸ.ਪੀ. ਦੇ ਕੋਲ ਗਈ, ਜਿਨ੍ਹਾਂ ਨੇ ਅਫਸਰ ਦੇ ਖਿਲਾਫ ਪੜਤਾਲ ਦੇ ਆਦੇਸ਼ ਦਿੱਤੇ। 
ਪੁਲਸ ਦੇ ਮੁਤਾਬਕ 12 ਫਰਵਰੀ ਦੀ ਰਾਤ ਔਰਤ ਨਾਲ ਦੋ ਲੋਕਾਂ ਨੇ ਬਲਾਤਕਾਰ ਕੀਤਾ, ਜਿਨ੍ਹਾਂ 'ਚੋਂ ਇਕ ਵਿਅਕਤੀ ਔਰਤ ਦੀ ਪਛਾਣ ਦਾ ਸੀ। ਘਟਨਾ ਅਨੁਸਾਰ ਔਰਤ ਕਿਸੇ ਰਿਸ਼ਤੇਦਾਰ ਦੇ ਘਰੋਂ ਰਾਮਪੁਰ ਵਾਪਸ ਆ ਰਹੀ ਸੀ ਤਾਂ ਉਸ ਸਮੇਂ ਪਛਾਣ ਦਾ ਵਿਅਕਤੀ ਹੋਣ ਦੇ ਕਾਰਨ ਦੋਵਾਂ ਨੇ ਉਸਨੂੰ ਲਿਫਟ ਦਿੱਤੀ ਅਤੇ ਘਰ ਤੱਕ ਛੱਡਿਆ। ਉਸਨੂੰ ਘਰ ਇਕੱਲਾ ਦੇਖ ਕੇ ਬੰਦੂਕ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕੀਤਾ।
ਪੁਲਸ ਨੇ ਇਸ ਮਾਮਲੇ 'ਚ ਐਫ.ਆਈ.ਆਰ. ਦਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਔਰਤ ਨੇ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਇਕ ਹਫਤੇ ਬਾਅਦ ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ। 
21 ਫਰਵਰੀ ਨੂੰ 55 ਸਾਲ ਦੇ ਅਮੀਰ ਅਹਿਮਦ ਅਤੇ 45 ਸਾਲ ਦੇ ਸੱਤਾਰ ਅਹਿਮਦ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 376 ਡੀ (ਗੈਂਗਰੇਪ), 323 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਨੇ ਜੱਜ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ।
ਬਲਾਤਕਾਰ ਪੀੜਤਾ ਨੇ ਦੱਸਿਆ ਕਿ, 'ਜਦੋਂ ਵੀ ਮੈਂ ਐਸ.ਪੀ. ਜੈ ਪ੍ਰਕਾਸ਼ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਪਹਿਲਾਂ ਸੈਕਸ ਕਰਨ ਦੀ ਮੰਗ ਰੱਖੀ'। ਉਨ੍ਹਾਂ ਨੇ ਫੋਨ ਕਰਕੇ ਵੀ ਆਪਣੇ ਘਰ ਬੁਲਾਇਆ, ਜਦੋਂ ਮੈਂ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ।
ਔਰਤ ਨੇ ਦੱਸਿਆ ਕਿ ਉਸਨੂੰ ਬਲਾਤਕਾਰ ਦੇ ਬਾਰੇ ਕਈ ਭੱਦੇ ਸਵਾਲ ਵੀ ਕੀਤੇ ਅਤੇ ਕਿਹਾ ਕਿ ਪਹਿਲੇ ਮੇਰੀ ਹਸਰਤ ਪੂਰੀ ਕਰੋ, ਫਿਰ ਦੋਸ਼ੀਆਂ ਨੂੰ ਫੜਾਂਗੇ। ਔਰਤ ਨੂੰ ਜਦੋਂ ਇਹ ਸਭ ਕੁਝ ਬਰਦਾਸ਼ਤ ਨਾ ਹੋਇਆ ਤਾਂ ਉਸਨੇ ਚੁੱਪਚਾਪ ਪੁਲਸ ਵਾਲੇ  ਨਾਲ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਸੀ.ਡੀ. ਐਸ.ਪੀ. ਦੇ ਹਵਾਲੇ ਕਰ ਦਿੱਤੀ।


Related News