ਵੱਡੇ ਭਰਾ ਨੇ ਛੋਟੇ ਭਰਾ ਦੇ ਕੱਟ ਦਿੱਤੇ ਹੱਥ ਸਿਰਫ ਇਕ ਬਾਈਕ ਪਿੱਛੇ.....ਜਾਣੋ ਪੂਰਾ ਮਾਮਲਾ

06/23/2017 9:04:37 AM

ਬਾਬਰੀ — ਬਾਈਕ 'ਤੇ ਝਰੀਟਾਂ ਆਉਣ ਤੋਂ ਬਾਅਦ ਦੋਵੇਂ ਭਰਾਵਾਂ 'ਚ ਹੋਏ ਝਗੜੇ ਕਾਰਨ ਵੱਡੇ ਭਰਾ ਨੇ ਛੋਟੇ ਭਰਾ ਦੇ ਦੋਵੇਂ ਹੱਥ ਕੱਟ ਦਿੱਤੇ। ਪੀੜਤ ਦੀ ਪਤਨੀ ਦੀ ਤਹਰੀਰ 'ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਾਬਰੀ ਥਾਣਾ ਖੇਤਰ ਦੇ ਪਿੰਡ ਬੁਟਰਾੜਾ ਨਿਵਾਸੀ ਗੁਲਜ਼ਮਾ ਦੇ ਭਤੀਜੇ ਨੇ ਘਰ 'ਚ ਖੜ੍ਹੀ ਬਾਈਕ 'ਤੇ ਝਰੀਟਾਂ ਪਾ ਦਿੱਤੀਆਂ। ਦੋਸ਼ ਹੈ ਕਿ ਇਸ 'ਤੇ ਗੁਲਜ਼ਮਾ ਨੇ ਆਪਣੇ ਭਤੀਜੇ ਨੂੰ ਗੁੱਸਾ ਕਰ ਦਿੱਤਾ, ਜਿਸਨੂੰ ਲੈ ਕੇ ਦੋਵੇਂ ਭਰਾਵਾਂ 'ਚ ਝਗੜਾ ਹੋ ਗਿਆ। ਗੁੱਸੇ 'ਚ ਆ ਕੇ ਵੱਡੇ ਭਰਾ ਕਾਲੂ ਨੇ ਛੋਟੇ ਭਰਾ ਗੁਲਜ਼ਮਾ 'ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਛੋਟੇ ਭਰਾ ਗੁਲਜ਼ਮਾ ਦਾ ਇਕ ਹੱਥ ਕੱਟ ਕੇ ਵੱਖ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਦੂਸਰੇ ਹੱਥ 'ਤੇ ਵੀ ਵਾਰ ਕਰ ਦਿੱਤਾ, ਜਿਸ 'ਚ ਉਸ ਦਾ ਅੰਗੂਠਾ ਕੱਟਿਆ ਗਿਆ। ਪੁਲਸ ਨੇ ਪਰਿਵਾਰ ਵਲਿਆਂ ਦੀ ਸਹਾਇਤਾ ਨਾਲ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਫਰਾਰ ਦੋਸ਼ੀ ਦੀ ਭਾਲ ਕਰ ਰਹੀ ਹੈ।


Related News