ਅੱਤਵਾਦੀਆਂ ਨੇ ਪੁਲਸ ਮੁਲਾਜ਼ਮਾਂ ਦੇ ਘਰ ਦਾਖਲ ਹੋ ਕੇ ਕੀਤੀ ਤੋੜ-ਭੰਨ

Monday, April 17, 2017 2:57 AM
ਅੱਤਵਾਦੀਆਂ ਨੇ ਪੁਲਸ ਮੁਲਾਜ਼ਮਾਂ ਦੇ ਘਰ ਦਾਖਲ ਹੋ ਕੇ ਕੀਤੀ ਤੋੜ-ਭੰਨ

ਸ਼੍ਰੀਨਗਰ — ਕਸ਼ਮੀਰ ਵਾਦੀ ਵਿਚ ਬੀਤੇ ਕੁਝ ਸਮੇਂ ਤੋਂ ਅੱਤਵਾਦੀਆਂ ਵੱਲੋਂ ਪੁਲਸ ਮੁਲਾਜ਼ਮਾਂ ਅਤੇ ਸਿਆਸੀ ਵਰਕਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ।
ਸੂਤਰਾਂ ਨੇ ਐਤਵਾਰ ਇਥੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੌਪੀਆਂ ਜ਼ਿਲੇ ਵਿਚ ਸ਼ਨੀਵਾਰ ਦੇਰ ਰਾਤ ਕੁਝ ਅੱਤਵਾਦੀ ਦੋ ਪੁਲਸ ਮੁਲਾਜ਼ਮਾਂ ਦੇ ਘਰਾਂ ਅੰਦਰ ਦਾਖਲ ਹੋ ਗਏ ਅਤੇ ਤੋੜ-ਭੰਨ ਕੀਤੀ। ਇਹੀ ਨਹੀਂ ਉਨ੍ਹਾਂ ਮਸਜਿਦਾਂ ਰਾਹੀਂ ਸਭ ਪੁਲਸ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਸਮੂਹਿਕ ਰੂਪ ਵਿਚ ਅਸਤੀਫੇ ਦੇਣ ਲਈ ਵੀ ਕਿਹਾ। ਜ਼ਿਲੇ ਦੇ ਪਿੰਡ ਹਾਜੀਪੋਰਾ ਵਿਖੇ ਅੱਤਵਾਦੀ ਇਕ ਪੁਲਸ ਕਾਂਸਟੇਬਲ ਦੇ ਘਰ ਦਾਖਲ ਹੋ ਗਏ ਅਤੇ ਉਸ ਨੂੰ ਕੁੱਟਣ ਦੇ ਨਾਲ-ਨਾਲ ਘਰ ਦੇ ਸਾਮਾਨ ਦੀ ਵੀ ਤੋੜ-ਭੰਨ ਕੀਤੀ। ਅੱਤਵਾਦੀਆਂ ਨੇ ਪੁਲਸ ਮੁਲਾਜ਼ਮ ਨੂੰ ਕਿਹਾ ਕਿ ਉਹ ਸਥਾਨਕ ਮਸਜਿਦ ਦੇ ਲਾਊਡ ਸਪੀਕਰ ਤੋਂ ਨੌਕਰੀ ਤੋਂ ਅਸਤੀਫਾ ਦੇਣ ਦੇ ਫੈਸਲੇ ਦਾ ਐਲਾਨ ਕਰੇ।
ਦੂਜੀ ਘਟਨਾ ਵਿਚ ਕੁਝ ਅੱਤਵਾਦੀ ਪਿੰਡ ਮੇਲਡੂਰਾ ਵਿਖੇ ਇਕ ਹੋਰ ਪੁਲਸ ਮੁਲਾਜ਼ਮ ਦੇ ਘਰ ਦਾਖਲ ਹੋਏ ਅਤੇ ਤੋੜ-ਭੰਨ ਕੀਤੀ। ਘਟਨਾ ਸਮੇਂ ਪੁਲਸ ਮੁਲਾਜ਼ਮ ਘਰ ਨਹੀਂ ਸੀ ਅਤੇ ਅੱਤਵਾਦੀਆਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਹ ਉਸ ਨੂੰ ਨੌਕਰੀ ਛੱਡਣ ਲਈ ਕਹਿ ਦੇਣ।

ਪੁਲਸ ਦੇ ਇਕ ਚੋਟੀ ਦੇ ਅਧਿਕਾਰੀ ਮੁਤਾਬਕ ਅੱਤਵਾਦੀ ਕੁਝ ਹੋਰ ਪੁਲਸ ਮੁਲਾਜ਼ਮਾਂ ਦੇ ਘਰਾਂ ਵਿਚ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕੀਤਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!