ਮਰਿਆ ਹੋਇਆ ਚੂਹਾ ਘਰ ਅੱਗੇ ਸੁੱਟਣ 'ਤੇ ਕੀਤਾ ਗੁਆਂਢਣ ਦਾ ਕੁਲਹਾੜੀ ਮਾਰ ਕੇ ਕਤਲ

06/23/2017 2:51:47 PM

ਖਰਗੋਨ — ਊਨ ਥਾਣਾ ਖੇਤਰ ਦੇ ਗ੍ਰਾਮ ਰਾਏਬਿੜਪੁਰਾ 'ਚ ਇਕ ਗਲੀ 'ਚ ਮਰੇ ਹੋਏ ਚੂਹੇ ਨੂੰ ਦੇਖ ਕੇ ਇਕ ਲੜਕੇ ਨੇ ਗੁਆਂਢਣ ਦੀ ਗਰਦਨ 'ਤੇ ਕੁਲਹਾੜੀ ਨਾਲ ਵਾਰ ਕਰ ਦਿੱਤਾ। ਗੁਆਂਢਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਪੁਲਸ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ 6 ਵਜੇ ਘਰ ਦੇ ਸਾਹਮਣੇ ਮਰਿਆ ਚੂਹਾ ਸੁੱਟਣ ਦੀ ਗੱਲ  ਨੂੰ ਲੈ ਕੇ ਸੰਤੋਸ਼ ਸੈਨ  ਦਾ ਗੁਆਂਢ 'ਚ ਰਹਿਣ ਵਾਲੀ ਗੰਗਾ ਬਾਈ ਗੁੱਜਰ(50) ਦੇ ਨਾਲ ਝਗੜਾ ਹੋ ਗਿਆ। ਮਾਮੂਲੀ ਜਿਹੇ ਝਗੜੇ 'ਚ ਸੰਤੋਸ਼ ਨੇ  ਗੰਗਾਬਾਈ ਦੀ ਗਰਦਨ 'ਤੇ ਵਾਰ ਕਰ ਦਿੱਤਾ ਅਤੇ ਗੰਗਾ ਬਾਈ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਸ਼ੀ ਫਰਾਰ ਹੈ।
ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਸੰਤੋਸ਼ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦਾ ਦੋ ਸਾਲ ਪਹਿਲਾਂ ਵੀ ਦੀਵਾਰ ਨੂੰ ਲੈ ਕੇ ਵੀ ਝਗੜਾ ਹੋ ਚੁੱਕਾ ਹੈ।


Related News