ਪਤੀ ਨੂੰ ਭੇਜਿਆ ਉਸਦੀ ਪਤਨੀ ਦਾ ਅਸ਼ਲੀਲ ਵੀਡੀਓ, ਧਮਕੀ ਦੇ ਕੇ ਮੰਗੇ 2 ਲੱਖ ਰੁਪਏ

12/12/2017 8:50:56 AM

ਯਮੁਨਾਨਗਰ — ਯਮੁਨਾਨਗਰ 'ਚ ਇਕ ਨਰਸ ਦਾ ਵਿਆਹ ਤੋਂ ਪਹਿਲਾਂ ਦਾ ਅਸ਼ਲੀਲ ਵੀਡੀਓ ਉਸਦੇ ਪਤੀ ਨੂੰ ਭੇਜ ਕੇ 2 ਲੱਖ ਰੁਪਏ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨ੍ਹਾਂ ਹੀ ਨਹੀਂ ਦੋਸ਼ੀ ਨੇ ਵੀਡੀਓ ਡਿਲੀਟ ਕਰਨ ਦੇ ਬਦਲੇ 2 ਲੱਖ ਰੁਪਏ ਮੰਗੇ ਹਨ ਅਤੇ ਅਜਿਹਾ ਨਾ ਕਰਨ 'ਤੇ ਤੇਜ਼ਾਬ ਪਾਉਣ ਦੀ ਧਮਕੀ ਤੱਕ ਦੇ ਦਿੱਤੀ। ਫਿਲਹਾਲ ਨਰਸ ਦੇ ਪਤੀ ਦੀ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਿਟੀ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਛੋਟੀ ਲਾਈਨ ਨਿਵਾਸੀ ਵਿਅਕਤੀ ਦਾ ਵਿਆਹ ਫਰਵਰੀ ਮਹੀਨੇ 'ਚ ਹੋਇਆ ਸੀ। ਉਸਦੀ ਪਤਨੀ ਕੇਅਰ ਪਾਰਟਨਰ 'ਚ ਨਰਸ ਦਾ ਕੰਮ ਕਰਦੀ ਹੈ। ਉਥੇ ਹੀ ਕਮਲ ਸੰਧੂ(ਦੋਸ਼ੀ) ਵੀ ਕੰਮ ਕਰਦਾ ਹੈ ਜਿਸ ਨਾਲ ਉਸਦੀ ਵੀ ਜਾਣ-ਪਛਾਣ ਹੈ। ਵਿਆਹ ਤੋਂ ਬਾਅਦ ਕਮਲ ਦਾ ਵਿਵਹਾਰ ਉਸਦੇ ਪ੍ਰਤੀ ਬਦਲ ਗਿਆ ਅਤੇ ਵਿਆਹ ਤੋਂ ਬਾਅਦ ਉਸਦੀ ਪਤਨੀ ਬਾਰੇ ਅਸ਼ਲੀਲ ਸ਼ਬਦਾਂ 'ਚ ਗੱਲਾਂ ਕਰਨ ਲੱਗਾ। ਇਸ ਬਾਰੇ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਓਪਨ ਮਾਈਂਡ ਹੈ ਅਤੇ ਮਜ਼ਾਕ 'ਚ ਇਸ ਤਰ੍ਹਾਂ ਦੀਆਂ ਗੱਲ੍ਹਾਂ ਕਰ ਰਿਹਾ ਹੈ। ਸ਼ਿਕਾਇਤ 'ਚ ਪੀੜਤ ਨੇ ਦੱਸਿਆ ਕਿ ਉਸਨੇ ਪੀੜਤ ਨੂੰ ਸਮਝਾਇਆ ਪਰ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ। ਪੀੜਤ ਨੇ ਦੱਸਿਆ ਕਿ 18 ਅਕਤੂਬਰ ਨੂੰ ਕਮਲ ਦਾ ਫੋਨ ਆਇਆ ਅਤੇ 2 ਲੱਖ ਦੀ ਮੰਗ ਕੀਤੀ। ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਧਮਕੀ ਦਿੰਦੇ ਹਏ ਕਿਹਾ ਕਿ ਕਿ ਉਸਦੇ ਕੋਲ ਪਤਨੀ ਦੀ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਹਨ ਅਤੇ ਉਹ ਪੀੜਤ ਦੀ ਪਤਨੀ ਨਾਲ ਕਈ ਵਾਰ ਸੰਬੰਧ ਬਣਾ ਚੁੱਕਾ ਹੈ।
ਪੀੜਤ ਨੇ ਇਸ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਪਤਨੀ ਝਗੜਾ ਕਰਨ ਲੱਗੀ ਅਤੇ ਪਤਨੀ ਨੇ ਕਿਹਾ ਕਿ ਕਮਲ ਝੂਠ ਬੋਲ ਰਿਹਾ ਹੈ ਉਸਨੇ ਕੋਈ ਸੰਬੰਧ ਨਹੀਂ ਬਣਾਏ।
ਇਨ੍ਹਾ ਹੀ ਨਹੀਂ ਪਤਨੀ ਨੇ ਆਪਣੇ ਹੀ ਪਤੀ ਦੇ ਖਿਲਾਫ ਮਹਿਲਾ ਥਾਣੇ 'ਚ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਉਸਦੇ ਪਤੀ ਨੇ ਕਿਹਾ ਕਿ ਉਸਦੀ ਪਤਨੀ ਨੇ ਉਸਦੇ ਖਿਲਾਫ ਝੂਠੀ ਸ਼ਿਕਾਇਤ ਦਿੱਤੀ ਹੈ। ਉਸਦੇ ਖਿਲਾਫ ਸਾਜਸ਼ ਰਚੀ ਜਾ ਰਹੀ ਹੈ।
ਦੋਸ਼ ਹੈ ਕਿ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਦੋਸ਼ੀ ਨੇ 23 ਅਕਤੂਬਰ ਨੂੰ ਨਰਸ ਦੇ ਪਤੀ ਨੂੰ ਵੀਡੀਓ ਕਾਲ ਦੇ ਜ਼ਰੀਏ ਉਸਦੀ ਪਤਨੀ ਦੀ ਅਸ਼ਲੀਲ ਵੀਡੀਓ ਅਤੇ ਅਸ਼ਲੀਲ ਤਸਵੀਰਾਂ ਦਿਖਾਈਆਂ। ਇਸ ਤੋਂ ਇਲਾਵਾ ਕਮਲ ਦੀ ਪਤਨੀ ਨੇ ਵੀ ਫੋਨ ਕਰਕੇ ਕਿਹਾ ਕਿ ਕਮਲ ਦੇ ਉਸਦੀ ਪਤਨੀ ਨਾਲ 3-4 ਸਾਲ ਤੋਂ ਸੰਬੰਧ ਹਨ। ਉਸਦੀ ਪਤਨੀ ਦੀਆਂ ਜੋ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਹਨ ਉਹ ਸਹੀ ਹਨ। ਇਸ ਲਈ ਭਲਾਈ ਇਸੇ 'ਚ ਹੈ ਕਿ ਸਾਨੂੰ 2 ਲੱਖ ਦੇ ਦਿਓ।


Related News