ਪਤੀ ਨੇ ਪੜ੍ਹਾਈ ਪੂਰੀ ਕਰਨ ਦਾ ਦਿੱਤਾ ਹੌਸਲਾ, ਅੱਜ ਕੀਤਾ ਟਾਪ ਅਤੇ ਪੂਰੀ ਕੀਤੀ ਸ਼ਰਤ

06/23/2017 1:13:15 PM

ਕਾਨਪੁਰ — ਯੂ.ਪੀ. ਟੈਕਸਟਾਈਲ ਟੈਕਨਾਲੋਜੀ ਇੰਸਟੀਚਿਊਟ ਕਾਨਪੁਰ ਨੇ 22 ਜੂਨ ਨੂੰ ਬੀਟੈੱਕ, ਐਮਟੈੱਕ ਅਤੇ ਪੀਐੱਚਡੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਐਮਟੈੱਕ ਭਾਗ 1 'ਚ ਅਨੁਭਵਾ ਗੁਪਤਾ ਨੇ ਟਾਪ ਕੀਤਾ ਹੈ। ਉਨ੍ਹਾਂ ਦੇ ਭਾਗ 1 'ਚ 8.74 ਸੀਜੀਪੀਏ ਆਇਆ ਹੈ।
ਐਮਟੈੱਕ ਭਾਗ 1 'ਚ ਸਭ ਤੋਂ ਵੱਧ ਨੰਬਰ ਲੈਣ ਵਾਲੀ ਅਨੁਭਵਾ ਗੁਪਤਾ ਨੇ ਦੱਸਿਆ ਹੈ ਕਿ ਵਿਆਹ ਤੋਂ ਪਤੀ ਰਾਹੁਲ ਦੀ ਇੱਛਾ ਸੀ ਕਿ ਮੈਂ ਆਪਣੀ ਐਮਟੈੱਕ ਦੀ ਪੜ੍ਹਾਈ ਪੂਰੀ ਕਰਾ। ਉਨ੍ਹਾਂ ਦੇ ਪਤੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪੜਾਈ 'ਚ ਮੇਰੇ ਲੈਵਲ ਤੱਕ ਤਾਂ ਆ ਕੇ ਦਿਖਾਓ, ਜਿਸ ਤੋਂ ਬਾਅਦ ਮੈਂ ਸਾਲ 2016 'ਚ ਟੈਕਸਟਾਈਲ ਟੈਕਨਾਲੋਜੀ 'ਚ ਐਮਟੈੱਕ 'ਚ ਦਾਖਲਾ ਲਿਆ ਅਤੇ ਪੜਾਈ ਪੂਰੀ ਕੀਤੀ। 2010 'ਚ ਮੈਂ ਇਸੇ ਇੰਸਟੀਟਿਊਟ ਤੋਂ ਬੀਟੈਕ ਦੀ ਪੜਾਈ ਵੀ ਪੂਰੀ ਕੀਤੀ ਸੀ।
ਇਸ ਤੋਂ ਬਾਅਦ ਮੈਂ ਸਰਲਾ ਸ਼ਾਹੀ ਐਕਸਪੋਰਟ 'ਚ 4 ਸਾਲ ਨੌਕਰੀ ਕੀਤੀ। ਸਾਲ 2014 'ਚ ਰਿਸ਼ਤਾ ਹੋਣ ਤੋਂ ਬਾਅਦ ਨੌਕਰੀ ਛੱਡ ਦਿੱਤੀ ਅਤੇ ਸਾਲ 2015 'ਚ ਵਿਆਹ ਹੋ ਗਿਆ।
ਅਨੁਭਵਾ ਦੀ ਮਾਂ ਸਰਕਾਰੀ ਸਕੂਲ ਦੀ ਅਧਿਆਪਕਾ ਹੈ ਅਤੇ ਪਿਤਾ ਦੁਕਾਨਦਾਰ ਹਨ। ਮਾਂ ਦੇ ਅਧਿਆਪਕ ਹੋਣ ਦੇ ਕਾਰਨ ਸਭ ਕੁਝ ਸਮੇਂ ਸਿਰ ਹੁੰਦਾ ਸੀ ਅਤੇ ਟਾਈਮ ਟੇਬਲ ਬਣਿਆ ਹੁੰਦਾ ਸੀ।
ਡਾਇਰੈਕਟਰ ਡਾ. ਡੀ.ਬੀ. ਸ਼ਾਕਿਆਵਾਰ ਐਮਟੈਕ ਪਾਰਟ -1 ਕੁੱਲ ਵਿਦਿਆਰਥੀਆਂ ਦੀ ਸੰਖਿਆ 13 ਹੈ ਜਦੋਂ ਕਿ ਭਾਗ -2 'ਚ 7 ਹੈ।
ਉਨ੍ਹਾਂ ਦੇ ਮੁਤਾਬਕ ਇੰਸਟੀਚਿਊਟ 'ਚ ਕੁੱਲ ਵਿਦਿਆਰਥੀਆਂ ਦੀ ਸੰਖਿਆ 760 ਦੇ ਕਰੀਬ ਹੈ, ਜਦੋਂ ਤਿ ਐਮ.ਟੈਕ 'ਚ 20 ਹਨ।


Related News