ਪਤੀ ਨੂੰ ਨਹੀਂ ਪਸੰਦ ਪਤਨੀ ਦਾ ਨੌਕਰੀ ਕਰਨਾ, ਸਕੂਲ 'ਚ ਦਾਖਲ ਹੋ ਕੇ ਮਾਰੀ ਗੋਲੀ

12/09/2017 5:50:03 PM

ਯਮੁਨਾਨਗਰ (ਸੁਮਿਤ ਓਬਰਾਏ)— ਥਾਣਾ ਛੱਪਰ ਦੇ ਨਜ਼ਦੀਕ ਪਿੰਡ ਜੁਢੂ ਜਾਟਾਨ ਦੇ ਸਕੂਲ ਦੀ ਅਧਿਆਪਕਾ ਰੇਣੂ ਦਹੀਆ ਨਿਵਾਸੀ ਨਗਲਾ ਕਲਾਂ (ਸੋਨੀਪਤ) 'ਤੇ ਉਸ ਦੇ ਪਤੀ ਅਸ਼ੋਕ ਕੁਮਾਰ ਨੇ ਦੇਸੀ ਕੱਠੇ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ। ਜਿਸ ਸਮੇਂ ਉਸ ਨੇ ਗੋਲੀ ਚਲਾਈ ਤਾਂ ਗੋਲੀ ਅਧਿਆਪਕਾ ਨੂੰ ਲੱਗਣ ਦੇ ਬਜਾਏ ਕੰਧ 'ਚ ਜਾ ਲੱਗੀ। ਥਾਣਾ ਛੱਪਰ ਪੁਲਸ ਨੂੰ ਦਿੱਤੇ ਬਿਆਨ 'ਚ ਰੇਣੂ ਨੇ ਦੱਸਿਆ ਕਿ ਉਸ ਦਾ ਪਤੀ ਨਾਲ ਪਰਿਵਾਰਿਕ ਵਿਵਾਦ ਚੱਲ ਰਿਹਾ ਸੀ।

PunjabKesari


8 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੇ ਪਤੀ ਨੂੰ ਉਸ ਦਾ ਘਰੋਂ ਬਾਹਰ ਜਾਣਾ ਪਸੰਦ ਨਹੀਂ ਸੀ ਅਤੇ ਉਹ ਚਾਹੁੰਦਾ ਸੀ ਕਿ ਸਕੂਲ ਦੀ ਨੌਕਰੀ ਛੱਡ ਦੇਵੇ। ਅਜਿਹਾ ਨਾ ਕਰਨ 'ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇ ਚੁੱਕਾ ਹੈ। ਪੁਲਸ ਮੁਤਾਬਕ, ਟੀਚਰ ਦਾ ਪਤੀ ਅਸ਼ੋਕ ਕੁਮਾਰ ਲੱਗਭਗ 12 ਵਜੇ ਕਾਰ 'ਚ ਸਕੂਲ 'ਚ ਆਇਆ ਅਤੇ ਆਪਣੀ ਪਤਨੀ ਨੂੰ ਕਲਾਸ 'ਚ ਕੁੱਟਦਾ ਹੋਇਆ ਹੈੱਡ ਮਾਸਟਰ ਦੇ ਕਮਰ 'ਚ ਲੈ ਗਿਆ। ਉੱਥੋ ਜ਼ਬਰਦਸਤੀ ਸਕੂਲ 'ਚੋਂ ਬਾਹਰ ਲਿਜਾਉਣ ਲੱਗਿਆ ਤਾਂ ਪ੍ਰਿੰਸੀਪਲ ਸਾਹਿਬ ਨੇ ਮਨਾ ਕੀਤਾ।

PunjabKesari


ਜਿਸ ਤੋਂ ਬਾਅਦ ਅਸ਼ੋਕ ਨੇ ਕੱਠੇ ਦਾ ਬਟ ਉਸ ਦੇ ਸਿਰ 'ਤੇ ਮਾਰਿਆ ਅਤੇ ਫਿਰ ਹਵਾਈ ਫਾਇਰ ਕੀਤਾ। ਗੋਲੀ ਚਲਾਉਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਅਤੇ ਸਕੂਲੀ ਬੱਚੇ ਇਕੱਠੇ ਹੋ ਗਏ। ਮਾਹੌਲ ਨੂੰ ਦੇਖਦੇ ਹੋਏ ਅਸ਼ੋਕ ਕੁਮਾਰ ਪਣੀ ਗੱਡੀ ਲੈ ਕੇ ਉੱਥੇ ਫਰਾਰ ਹੋ ਗਿਆ।

PunjabKesari 
ਸੂਚਨਾ ਮਿਲਦੇ ਹੀ ਬਿਲਾਸਪੁਰ ਡੀ. ਐੈੱਸ. ਪੀ. ਰਣਧੀਰ ਸਿੰਘ ਅਤੇ ਐੱਸ. ਐੈੱਚ. ਓ. ਦੀਦਾਰ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮਾਹਰਾਂ ਨੂੰ ਮੌਕੇ 'ਤੇ ਸੱਦਿਆ। ਆਲੇ-ਦੁਆਲੇ ਅਤੇ ਸਕੂਲ ਸਟਾਫ ਸਮੇਤ ਹੋਰ ਲੋਕਾਂ ਦੇ ਬਿਆਨ ਦਰਜ ਕੀਤੇ ਗਏ। ਥਾਣਾ ਛੱਪਰ ਦੀਦਾਰ ਸਿੰਘ ਦਾ ਕਹਿਣਾ ਹੈ ਕਿ ਅਸ਼ੋਕ ਕੁਮਾਰ ਗੱਡੀ ਲੈ ਕੇ ਭੱਜ ਗਿਆ। ਪੁਲਸ ਨੇ ਉਸ ਦੇ ਖਿਲਾਫ ਧਾਰਾ-323, 307, 506 ਅਤੇ 120 ਬੀ ਤਹਿਤ ਮਾਮਲੇ ਦਰਜ ਕਰ ਲਿਆ ਹੈ।


Related News