ਲਾੜੇ ਨੇ ਵਿਆਹ ''ਚ ਕੀਤੀ ਅਜਿਹੀ ਅਪੀਲ ਕਿ ਸਾਰੇ ਪਾਸੇ ਹੋਣ ਲੱਗੀ ਚਰਚਾ

04/21/2017 3:46:03 PM

ਬੈਤੂਲ— ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਮੇਸ਼ਾ ਦਾਜ ਲਾਲਚੀ ਪਰਿਵਾਰਾਂ ਦੇ ਦਾਜ ਨਾ ਮਿਲਣ ''ਤੇ ਬਾਰਾਤ ਵਾਪਸ ਲਿਜਾਉਣ ਜਾਂ ਮਾਮਲੇ ਥਾਣੇ ਤੱਕ ਪੁੱਜਣ ਦੀਆਂ ਖਬਰਾਂ ਆਉਂਦੀਆਂ ਹਨ ਪਰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਤੋਂ ਵਿਆਹਾਂ ਦੇ ਇਸ ਮੌਸਮ ''ਚ ਇਸ ਤੋਂ ਉਲਟ ਇਕ ਸੁਖਦ ਖਬਰ ਸਾਹਮਣੇ ਆਈ ਹੈ। ਜ਼ਿਲੇ ਦੇ ਮੁਲਤਾਈ ਖੇਤਰ ਦੇ ਪਿੰਡ ਹਿਵਰਖੇੜ ''ਚ ਹੋਏ ਇਕ ਵਿਆਹ ''ਚ ਲਾੜੇ ਨੇ ਨਾ ਸਿਰਫ ਲਾੜੀ ਪੱਖ ਤੋਂ ਕੋਈ ਤੋਹਫਤਾ ਲੈਣ ਤੋਂ ਇਨਕਾਰ ਕਰ ਦਿੱਤਾ ਸਗੋਂ ਵਿਆਹ ''ਚ ਤੋਹਫੇ ਲਿਆਏ ਲੋਕਾਂ ਤੋਂ ਵੀ ਕੋਈ ਤੋਹਫਾ ਗ੍ਰਹਿਣ ਨਹੀਂ ਕੀਤਾ। ਬੇਹੱਦ ਸਾਦਗੀ ਨਾਲ ਹੋਏ ਵਿਆਹ ਦੇ ਚਰਚੇ ਪੂਰੇ ਖੇਤਰ ''ਚ ਜ਼ੋਰਾਂ ''ਤੇ ਹਨ। 
ਸੂਤਰਾਂ ਅਨੁਸਾਰ ਮੁਲਤਾਈ ਤਹਿਸੀਲ ਦੇ ਹਿਵਰਖੇੜ ਵਾਸੀ ਸੁਭਾਸ਼ ਕੁੰਭਾਰੇ ਦੇ ਬੇਟੇ ਹੇਮੰਤ ਅਤੇ ਇਕਲਹਰਾ ਦੇ ਧਨਰਾਜ ਝਰਬੜੇ ਦੀ ਬੇਟੀ ਦਾ ਵਿਆਹ ਵੀਰਵਾਰ ਨੂੰ ਪੂਰੇ ਰੀਤੀ-ਰਿਵਾਜ਼ਾਂ ਨਾਲ ਹੋਇਆ। ਸਾਰੇ ਲੋਕ ਲਾੜਾ-ਲਾੜੀ ਲਈ ਤੋਹਫੇ ਲਿਆਏ ਸਨ ਪਰ ਲਾਜ਼ੇ ਨੇ ਦਾਜ ''ਚ ਆਏ ਕੱਪੜੇ, ਗਹਿਣੇ ਅਤੇ ਭਾਂਡਿਆਂ ਸਮੇਤ ਸਾਰੇ ਸਾਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਲਾੜੇ ਨੇ ਕਿਹਾ ਕਿ ਉਸ ਨੂੰ ਦਾਜ ''ਚ ਇਕ ਰੁਪਿਆ ਵੀ ਨਹੀਂ ਚਾਹੀਦਾ। ਲਾੜੀ ਪੱਖ ਦੇ ਲੋਕ ਆਪਣੀ ਬੇਟੀ ਉਸ ਨੂੰ ਜੀਵਨ ਭਰ ਲਈ ਸੌਂਪ ਰਹੇ ਹਨ, ਇਹੀ ਦਾਜ ਹੈ। ਵਿਆਹ ਆਯੋਜਿਤ ਕਰਾਉਣ ਵਾਲੇ ਗਾਇਤਰੀ ਪਰਿਵਾਰ ਦੇ ਮੈਂਬਰ ਰਾਮਦਾਸ ਦੇਸ਼ਮੁਖ ਨੇ ਦੱਸਿਆ ਕਿ ਗਾਇਤਰੀ ਪਰਿਵਾਰ ਦੇ ਆਦਰਸ਼ ਵਿਆਹ ਢੰਗ ਨਾਲ ਪੂਰਾ ਵਿਆਹ ਕਰਵਾਇਆ ਗਿਆ। ਲਾੜੇ ਦੀ ਅਪੀਲ ''ਤੇ ਸਾਰਾ ਕੁਝ ਉਸੇ ਹਿਸਾਬ ਨਾਲ ਕੀਤਾ ਗਿਆ।


Disha

News Editor

Related News