ਲੜਕੀ ਦੇ ਪਿਤਾ ਨੇ 14 ਸਾਲ ਦੇ ਦੋ ਲੜਕਿਆਂ ਨੂੰ ਨੰਗਾ ਕਰਕੇ ਘੁਮਾਇਆ, ਲੋਕ ਬਣਾਂਦੇ ਰਹੇ ਵੀਡੀਓ (ਵੀਡੀਓ)

05/23/2017 3:59:01 PM

ਪੂਨਾ — ਪੂਨਾ ਦੇ ਵਾਰਜੇ-ਮਾਲਵਾੜੀ ਖੇਤਰ ''ਚ 2 ਬੱਚਿਆਂ ਨੂੰ ਸੜਕ ''ਤੇ ਸ਼ਰੇਆਮ ਨੰਗਾ ਕਰਕੇ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਆਸ-ਪਾਸ ਖੜ੍ਹੇ ਲੋਕ ਬਚਾਉਣ ਦੀ ਬਜਾਏ ਆਪਣੇ ਮੋਬਾਈਲ ''ਚ ਵੀਡੀਓ ਬਣਾਉਂਦੇ ਰਹੇ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬੱਚੇ 14 ਸਾਲ ਦੇ ਹਨ ਅਤੇ ਉਨ੍ਹਾਂ ''ਤੇ ਦੋਸ਼ ਹੈ ਕਿ ਉਹ ਕਿਸੇ ਲੜਕੀ ਨੂੰ ਛੇੜ ਰਹੇ ਸਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਬੱਚਿਆਂ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਿਆ। 
ਵੀਡੀਓ ਦੇਖਣ ਲਈ ਲਿੰਕ ਕਲਿੱਕ ਕਰੋ 

twitter.com/ANI_news/status/865480533584756737


ਇਸ ਘਟਨਾ ਦੇ ਵਿਰੋਧ ''ਚ ਲੜਕੇ ਦੀ ਮਾਂ ਨੇ ਪੁਲਸ ਸਟੇਸ਼ਨ ''ਚ ਐਫ.ਆਈ.ਆਰ. ਦਰਜ ਕਰਵਾਈ। ਪਰਚਾ ਦਰਜ ਕਰਵਾਉਣ ਤੋਂ ਬਾਅਦ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ''ਚ ਲੜਕੀ ਦਾ ਪਿਤਾ ਵੀ ਸ਼ਾਮਲ ਹੈ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਲੜਕਾ ਪਿਛਲੇ ਕਈ ਦਿਨਾਂ ਤੋਂ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ। ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਬੇਟਾ ਲੜਕੀ ਨੂੰ ਕਿਸ ਤਰ੍ਹਾਂ ਛੇੜ ਸਕਦਾ ਹੈ ਕਿਉਂਕਿ ਉਹ ਲੜਕੀ ਤਾਂ ਕਈ ਵਾਰ ਉਨ੍ਹਾਂ ਦੇ ਘਰ ਆ ਚੁੱਕੀ ਹੈ। ਪੁਲਸ ਦੇ ਅਨੁਸਾਰ ਲੜਕੀ, ਲੜਕਿਆਂ ਦੇ ਨਾਲ ਹੀ ਪੜਦੀ ਹੈ ਅਤੇ ਲੜਕਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।


Related News