ਮਹਿਲਾ ਡਾਟਕਰ ਨੂੰ ਬੰਧਕ ਬਣਾ ਕੇ ਸਾਥੀ ਡਾਕਟਰ ਨੇ ਕੀਤਾ ਗੰਦਾ ਕੰਮ

12/12/2017 8:50:03 AM

ਗੁੜਗਾਓਂ — ਗੁੜਗਾਓਂ ਦੇ ਸੈਕਟਰ-56 'ਚ ਇਕ ਡਾਕਟਰ ਵਲੋਂ ਮਹਿਲਾ ਨੂੰ ਘਰ ਅੰਦਰ ਬੰਧਕ ਬਣਾ ਕੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਅਨੁਸਾਰ ਵੀਰਵਾਰ ਦੇ ਦਿਨ ਡਾਕਟਰ ਨੇ ਮਹਿਲਾ ਨੂੰ ਕਿਸੇ ਕੰਮ ਲਈ ਘਰ ਬੁਲਾਇਆ ਅਤੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਇਨ੍ਹਾਂ ਹੀ ਨਹੀਂ ਪੀੜਤਾ ਨਾਲ ਕੁੱਟਮਾਰ ਕੀਤਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਫਿਲਹਾਲ ਪੀੜਤਾ ਦੀ ਸ਼ਿਕਾਇਤ 'ਤੇ ਗੁੜਗਾਓਂ ਪੁਲਸ ਨੇ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸਦਾ ਸਾਥੀ ਤਰਣਜੀਤ ਜੋ ਕਿ ਇਕ ਹਸਪਤਾਲ 'ਚ ਡਾਕਟਰ ਹੈ, ਉਸਨੇ 7 ਦਸੰਬਰ ਨੂੰ ਗੁੜਗਾਓਂ ਦੇ ਸੈਕਟਰ-56 ਸਥਿਤ ਆਪਣੇ ਘਰ ਪੀੜਤਾ(ਖੁਦ ਵੀ ਡਾਕਟਰ) ਨੂੰ ਬੁਲਾਇਆ ਅਤੇ ਉਸਨੂੰ ਬੰਧਕ ਬਣਾ ਕੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਇਸ ਤੋਂ ਪਹਿਲਾਂ ਵੀ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਉਸ ਨਾਲ ਰੇਪ ਕਰ ਚੁੱਕਾ ਹੈ। ਪੀੜਤ ਮਹਿਲਾ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਗੁਰੂਗਰਾਮ ਪੁਲਸ ਨੇ ਮਹਿਲਾ ਥਾਣੇ 'ਚ ਦੋਸ਼ੀ ਡਾਕਟਰ ਤਰਣਜੀਤ ਦੇ ਖਿਲਾਫ ਧਾਰਾ 376, 323,342 ਅਤੇ 506 ਦੇ ਤਹਿਤ ਬਲਾਤਕਾਰ ਕਰਨ, ਮੌਰਗੇਜ ਕਰਨ ਸਮੇਤ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News