ਵਿਆਹ ''ਚ ਗਏ ਸਨ ਭਰਾ-ਭਾਬੀ ਬਾਅਦ ''ਚ ਬਾਪ ਦੀ ਦਰਿੰਦਗੀ ਦੀ ਸ਼ਿਕਾਰ ਹੋਈ 14 ਸਾਲ ਦੀ ਮਾਸੂਮ

06/22/2017 4:56:42 PM

ਫਰੀਦਬਾਦ— ਹਰਿਆਣਾ 'ਚ ਹਰ ਦਿਨ ਲੜਕੀਆਂ ਦੇ ਅਸੁਰੱਖਿਆ ਨੂੰ ਲੈ ਕੇ ਕੁਝ ਨਾ ਕੁਝ ਸੁਣਨ ਨੂੰ ਮਿਲ ਹੀ ਜਾਂਦਾ ਹੈ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ 'ਚ ਨੂੰਹਾਂ-ਧੀਆਂ ਕਿੰਨੀਆ ਕੁ ਸੁਰੱਖਿਅਤ ਹਨ। ਕਿਸੇ ਵੀ ਰਿਸ਼ਤੇ 'ਚ ਵਿਸਵਾਸ਼ ਨਹੀਂ ਰਹਿ ਗਿਆ। ਹਾਲ ਹੀ 'ਚ ਫਰੀਦਾਬਾਦ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਾਰ ਫਿਰ ਬਾਪ-ਬੇਟੀ ਦਾ ਰਿਸ਼ਤਾ ਸ਼ਰਮਸਾਰ ਹੋਇਆ ਹੈ।
ਜਾਣਕਾਰੀ ਅਨੁਸਾਰ ਸਰਾਏ ਖਵਾਜਾ ਖੇਤਰ 'ਚ 55 ਸਾਲ ਬਜੁਰਗ ਨੇ ਆਪਣੀ 14 ਸਾਲ ਦੀ ਨਾਬਾਲਿਗ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਹੈਵਾਨੀਅਤ ਪਿਤਾ ਨੇ ਅਜਿਹਾ ਕੰਮ ਉਸ ਸਮੇਂ ਕੀਤਾ ਜਦੋਂ ਘਰ 'ਚ ਕੋਈ ਨਹੀਂ ਸੀ। ਪੀੜਤਾ ਬੱਚੀ ਦੀ ਮਾਂ ਪਹਿਲਾ ਹੀ ਮਰ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਗੁਆਡੀਆਂ ਨੇ ਮਹਿਲਾ ਥਾਣੇ 'ਚ ਦਿੱਤੀ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਮਹਿਲਾ ਪੁਲਸ ਨੇ ਦੋਸ਼ੀ ਬਜੁਰਗ ਪਿਤਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।


Related News