ਰਿਸੈਪਸ਼ਨ ''ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਗੱਡੀ ਪਲਟੀ, 2 ਦੀ ਮੌਤ

01/17/2018 1:20:51 PM

ਪਿੰਜੌਰ— ਮੰਗਲਵਾਰ ਨੂੰ ਸਵੇਰੇ ਸਾਢੇ 11 ਵਜੇ ਪਿੰਜੌਰ-ਪਰਵਾਣੂ ਬਾਈਪਾਸ ਵਿਚ ਸ਼ਿਮਲਾ ਤੋਂ ਚੰਡੀ ਮੰਦਰ ਵਿਚ ਇਕ ਰਿਸੈਪਸ਼ਨ ਵਿਚ ਸ਼ਾਮਲ ਹੋਣ ਲਈ ਜਾ ਰਹੇ ਪਰਿਵਾਰ ਦੀ ਗੱਡੀ ਪਲਟਣ ਨਾਲ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਕਾਰ ਸਵਾਰ ਭਗਤ ਰਾਮ ਨਿਵਾਸੀ ਸ਼ਿਮਲਾ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦੇ ਭਰਾ ਦੀ ਬੇਟੀ ਵਿਸ਼ਾਲੀ ਦਾ ਵਿਆਹ ਚੰਡੀ ਮੰਦਰ ਕੈਂਟ ਨਿਵਾਸੀ ਨਾਲ ਹੋਇਆ ਸੀ, ਜਿਸ ਦੀ ਮੰਗਲਵਾਰ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਵਿਚ ਸ਼ਾਮਲ ਹੋਣ ਲਈ ਉਹ ਆਪਣੇ ਪਰਿਵਾਰ ਨਾਲ ਸਵੇਰੇ 8 ਵਜੇ ਮੰਗਲਵਾਰ ਨੂੰ ਤਿੰਨ ਵੱਖ-ਵੱਖ ਗੱਡੀਆਂ ਵਿਚ ਸ਼ਿਮਲਾ ਤੋਂ ਚੰਡੀ ਮੰਦਰ ਲਈ ਰਵਾਨਾ ਹੋਏ। 
ਭਗਤ ਰਾਮ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੀ ਗੱਡੀ ਪਿੰਜੌਰ-ਪਰਵਾਣੂ ਬਾਈਪਾਸ 'ਤੇ ਪਿੰਜੌਰ ਦੇ ਨੇੜੇ ਪਹੁੰਚੀ ਤਾਂ ਗੱਡੀ ਦੇ ਅੱਗੇ ਇਕ ਗਊ ਆ ਗਈ, ਜਿਸ ਕਾਰਨ ਕਾਰ ਚਾਲਕ ਪ੍ਰਵੀਨ ਗੱਡੀ 'ਤੇ ਕੰਟਰੋਲ ਨਹੀਂ ਕਰ ਸਕਿਆ ਤੇ ਗੱਡੀ ਪਲਟ ਗਈ, ਜਿਸ ਵਿਚ ਪ੍ਰਵੀਨ (22) ਦੀ ਮੌਕੇ 'ਤੇ ਹੀ ਮੌਤ ਹੋ ਗਈ, ਉਥੇ ਹੀ ਪਿੱਛੇ ਬੈਠੇ ਅਨਿਲ (20) ਨੇ ਪੰਚਕੂਲਾ ਹਸਪਤਾਲ ਲਿਜਾਂਦੇ ਹੋਏ ਰਸਤੇ ਵਿਚ ਦਮ ਤੋੜ ਦਿੱਤਾ।


Related News