ਗਹਿਣੇ ਅਤੇ ਨਕਦੀ ਸਮੇਤ ਵਿਆਹੁਤਾ ਪ੍ਰੇਮੀ ਨਾਲ ਹੋਈ ਫਰਾਰ

06/25/2017 3:00:28 PM


ਦਿਨੇਸ਼ਪੁਰ— ਇਕ ਵਿਆਹੁਤਾ ਪ੍ਰੇਮੀ ਨਾਲ ਫਰਾਰ ਹੋ ਗਈ। ਪਤੀ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਨਾਮਜ਼ਦ ਕਰਦੇ ਹੋਏ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪਿੰਡ ਚੰਦਨ ਨਗਰ ਵਾਸੀ ਤਪਨ ਸਰਕਾਰ ਸਿਡਕੁਲ 'ਚ ਨੌਕਰੀ ਕਰਦਾ ਹੈ। ਬੁੱਧਵਾਰ ਸ਼ਾਮ ਨੂੰ ਜਦੋਂ ਉਹ ਡਿਊਟੀ ਤੋਂ ਘਰ ਪੁੱਜਾ ਤਾਂ ਪਤਨੀ ਘਰ 'ਚ ਨਹੀਂ ਸੀ। ਉਸ ਨੂੰ ਜਾਣਕਾਰੀ ਮਿਲੀ ਕਿ ਪਿੰਡ ਚੰਡੀਪੁਰ ਵਾਸੀ ਸੁਨੀਲ ਬਾਲਾ ਉਸ ਦੀ ਪਤਨੀ ਨਾਲ ਸੰਪਰਕ 'ਚ ਹੈ। ਪੀੜਤ ਨੇ ਥਾਣੇ 'ਚ ਨਾਮਜ਼ਦ ਸ਼ਿਕਾਇਤ ਦੇ ਕੇ ਦੱਸਿਆ ਕਿ ਸੁਨੀਲ ਦੁਪਹਿਰ 'ਚ ਉਸ ਦੇ ਘਰ ਆਇਆ ਸੀ ਅਤੇ ਉਸ ਦੀ ਪਤਨੀ ਨੂੰ ਬਹਿਲਾ ਫੁਸਲਾ ਕੇ ਭੱਜਾ ਲੈ ਗਿਆ। 
ਪਤਨੀ ਘਰ 'ਚ ਰੱਖੀ 10 ਹਜ਼ਾਰ ਦੀ ਨਕਦੀ ਸਮੇਤ ਕੀਮਤੀ ਗਹਿਣੇ ਵੀ ਨਾਲ ਲੈ ਗਈ। ਪੀੜਿਤ ਨੇ ਦੋਨਾਂ ਖਿਲਾਫ ਕਾਰਵਾਈ ਦੀ ਗੁਹਾਰ ਲਗਾਈ ਹੈ। ਇਸ ਮਾਮਲੇ 'ਚ ਐਸ.ਆਈ ਸੁਨੀਲ ਬਿਸ਼ਟ ਨੂੰ ਜਾਂਚ ਸੌਪੀ ਗਈ ਹੈ। ਪੁਲਸ ਨੇ ਦੋਸ਼ੀ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।


Related News