ਛੱਤ ਤੋੜ ਕੇ ਘਰ ''ਚ ਕੁੱਦਿਆ ਹਾਥੀ ਦਾ ਬੱਚਾ, ਜਾਣੋ ਕਿਸ ਤਰ੍ਹਾਂ

Friday, April 21, 2017 4:31 PM
ਛੱਤ ਤੋੜ ਕੇ ਘਰ ''ਚ ਕੁੱਦਿਆ ਹਾਥੀ ਦਾ ਬੱਚਾ, ਜਾਣੋ ਕਿਸ ਤਰ੍ਹਾਂ

ਊਟੀ— ਊਟੀ ''ਚ ਇਕ ਵਿਅਕਤੀ ਦੇ ਘਰ ਦੀ ਛੱਤ ਉਪਰੋਂ ਇਕ ਹਾਥੀ ਅਤੇ ਉਸ ਦਾ ਇਕ ਸਾਲ ਦਾ ਬੱਚਾ ਗੁਜ਼ਰ ਰਹੇ ਸਨ। ਉਦੋਂ ਹੀ ਬੱਚੇ ਦਾ ਪੈਰ ਛੱਤ ''ਚ ਫਸ ਗਿਆ ਅਤੇ ਆਪਣੀ ਮਾਂ ਦੀਆਂ ਅੱਖਾਂ ਸਾਹਮਣੇ ਉਹ ਛੱਤ ਰਾਹੀਂ ਘਰ ਅੰਦਰ ਡਿੱਗ ਗਿਆ। ਘਰ ਦੇ ਅੰਦਰ ਜੁਮਿਲਾ ਅਤੇ ਉਸ ਦਾ ਬੱਚਾ ਗਹਿਰੀ ਨੀਂਦ ''ਚ ਸੌਂ ਰਹੇ ਸਨ ਕਿ ਉਦੋਂ ਇਕ ਧਮਾਕੇ ਦੀ ਆਵਾਜ਼ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹੀ। ਜੁਮਿਲਾ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਅੰਦਰ ਹਾਥੀ ਦਾ ਛੋਟਾ ਬੱਚਾ ਡਰਿਆ ਹੋਇਆ ਖੜ੍ਹਾ ਹੈ। ਉਸ ਨੂੰ ਲੱਗਾ ਕਿ ਉਸਨੇ ਕੋਈ ਬੁਰਾ ਸਪਨਾ ਦੇਖਿਆ ਹੈ, ਉਹ ਫਿਰ ਤੋਂ ਸੌਂ ਗਈ। ਹਾਥੀ ਦੇ ਬੱਚੇ ਦੀ ਆਵਾਜ਼ ਨਾਲ ਉਹ ਡਰ ਗਈ। ਫੌਰੈਸਟ ਆਫਿਸਰ ਨੇ ਦੱਸਿਆ ਕਿ ਹਾਥੀ ਦਾ ਬੱਚਾ ਖੁਦ ਨੂੰ ਅਣਜਾਣ ਵਾਤਾਵਰਨ ''ਚ ਦੇਖ ਕੇ ਘਬਰਾ ਗਿਆ ਹੈ। ਛੱਤ ਤੋਂ ਸਿੱਧੇ ਜ਼ਮੀਨ ''ਤੇ ਡਿੱਗਣ ਨਾਲ ਉਸ ਨੂੰ ਥੌੜੀਆਂ ਸੱਟਾਂ ਲੱਗੀਆਂ ਸਨ।
ਘਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਹਾਥੀ ਦਾ ਬੱਚਾ ਬਾਹਰ ਨਹੀਂ ਨਿਕਲ ਸਕਿਆ। ਜਿਸ ਤਰ੍ਹਾਂ ਜੁਮਿਲਾ ਆਪਣੇ ਬੱਚੇ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰ ਰਹੀ ਸੀ ਅਤੇ ਡਰੀ ਹੋਈ ਸੀ, ਉਸੀ ਤਰ੍ਹਾਂ ਹਾਥੀ ਦੀ ਮਾਂ ਆਪਣੇ ਬੱਚੇ ਲਈ ਪਰੇਸ਼ਾਨ ਹੋ ਰਹੀ ਸੀ। ਉਹ ਆਪਣੇ ਬੱਚੇ ਨੂੰ ਅਣਜਾਣ ਜਗ੍ਹਾ ਤੋਂ ਬਾਹਰ ਕੱਢਣ ਦਾ ਰਸਤਾ ਤਲਾਸ਼ ਰਹੀ ਸੀ। ਹਾਥੀ ਦੀ ਮਾਂ ਨੇ ਘਰ ਦੇ ਪਿੱਛੇ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਆਪਣੇ ਬੱਚੇ ਨੂੰ ਬਾਹਰ ਕੱਢ ਲਿਆ। ਹਾਥੀ ਅਤੇ ਉਸ ਨੂੰ ਬੱਚੇ ਨੂੰ ਜੰਗਲ ''ਚ ਛੱਡ ਦਿੱਤਾ ਗਿਆ ਹੈ। ਇਸ ਹਾਦਸੇ ਨਾਲ ਬੁਰੀ ਤਰ੍ਹਾਂ ਨਾਲ ਡਰੀ ਜੁਮਿਲਾ ਸਰਕਾਰੀ ਹਸਪਤਾਲ ''ਚ ਭਰਤੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!