ਸੈਰ ਕਰ ਰਹੀ ਵਿਦਿਆਰਥਣ ਨੂੰ ਕੀਤੇ ਗੰਦੇ ਕਮੈਂਟਸ, ਵਿਰੋਧ ਕਰਨ 'ਤੇ ਕੀਤੀ ਹਦ ਪਾਰ

06/26/2017 1:09:01 PM

ਸੋਨੀਪਤ — ਐਜੂਕੇਸ਼ਨ ਸਿਟੀ ਸਥਿਤ ਅਸ਼ੋਕ ਯੂਨੀਵਰਸਿਟੀ ਦੀ ਇਕ ਵਿਦਿਆਰਥਣ 'ਤੇ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਸਵਾਰ ਲੜਕਿਆਂ ਨੇ ਵਿਦਿਆਰਥਣ ਦੇ ਨਾਲ ਨਾ ਸਿਰਫ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸਗੋਂ ਉਸ ਦੇ ਨਾਲ ਛੇੜਛਾੜ ਵੀ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਬੀਤੀ ਰਾਤ ਸ਼ਨੀਵਾਰ ਦੀ ਹੈ। ਵਿਦਿਆਰਥਣ ਆਪਣੇ ਦੋਸਤਾਂ ਦੇ ਨਾਲ ਯੂਨੀਵਰਸਿਟੀ ਦੇ ਕੋਲ ਸੜਕ 'ਤੇ ਸੈਰ ਕਰ ਰਹੀ ਸੀ। ਇਸੇ ਦੌਰਾਨ ਕਾਰ ਸਵਾਰ ਲੜਕਿਆਂ ਨੇ ਉਸ ਨਾਲ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਲੜਕਿਆਂ ਦੀ ਸੰਖਿਆ 4 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਦੋਸ਼ ਹੈ ਕਿ ਲੜਕਿਆਂ ਨੇ ਲੜਕੀ ਨੂੰ ਹੱਥ ਲਗਾਉਣ ਦੀ ਵੀ ਕੋਸ਼ਿਸ਼ ਕੀਤੀ।

PunjabKesari

ਨਵੀਂ ਦਿੱਲੀ ਦੇ ਆਨੰਦ ਨਿਕੇਤਨ ਦੀ ਇਕ ਵਿਦਿਆਰਥਣ ਰਾਈ ਦੇ ਕੋਲ ਬਣੀ ਅਸ਼ੋਕ ਯੂਨੀਵਰਸਿਟੀ 'ਚ ਪੜ੍ਹ ਰਹੀ ਹੈ। ਸ਼ਨੀਵਾਰ ਰਾਤ ਕਰੀਬ 10 ਵਜੇ ਵਿਦਿਆਰਥਣ ਆਪਣੇ ਦੋਸਤਾਂ ਦੇ ਨਾਲ ਬਾਹਰ ਸੜਕ 'ਤੇ ਸੈਰ ਕਰ ਰਹੀ ਸੀ। ਇਸੇ ਦੌਰਾਨ ਕਾਰ 'ਚ ਸਵਾਰ ਲੜਕਿਆਂ ਨੇ ਗਲਤ ਕਮੈਂਟਸ ਦੇਣੇ ਸ਼ੁਰੂ ਕਰ ਦਿੱਤੇ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ ਵਿਰੋਧ ਕਰਨ ਦੇ ਬਾਵਜੂਦ ਲੜਕਿਆਂ ਨੇ ਲੜਕੀ ਨੂੰ ਫੜਣ ਦੀ ਵੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸਾਥੀਆਂ ਨੇ ਮਾਮਲੇ ਦੀ ਜਾਣਕਾਰੀ ਕੰਟਰੋਲ ਰੂਮ 'ਚ ਦਿੱਤੀ। ਪੁਲਸ ਨੂੰ ਫੋਨ ਕਰਨ ਦੀ ਜਾਣਕਾਰੀ ਮਿਲਦੇ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਛਾਨਬੀਨ ਸ਼ੁਰੂ ਕਰ ਦਿੱਤੀ ਹੈ।

PunjabKesari

 


Related News