ਮਰੇ ਹੋਏ ਲੋਕਾਂ ਨੇ ਦਿੱਤੇ ਪੇਪਰ, ਚੰਗੇ ਨੰਬਰਾਂ ਨਾਲ ਪਾਸ ਵੀ ਹੋ ਗਏ....

08/13/2017 8:12:11 AM

ਸਿਰਸਾ — ਕਦੀ ਤੁਸੀਂ ਦੇਖਿਆ ਹੈ ਕਿ ਕਿਸੇ ਮ੍ਰਿਤਕ ਵਿਅਕਤੀ ਦੇ ਪੇਪਰ ਦਿੱਤੇ ਹੋਣ ਅਤੇ ਉਸ ਤੋਂ ਬਾਅਦ ਚੰਗੇ ਨੰਬਰਾਂ ਨਾਲ ਪਾਸ ਵੀ ਹੋ ਜਾਵੇ। ਇਸ ਤਰ੍ਹਾਂ ਦਾ ਮਾਮਲਾ ਸਿਰਸਾ 'ਚ ਸਾਹਮਣੇ ਆਇਆ ਹੈ। ਦਰਅਸਲ ਸਿਰਸਾ ਜ਼ਿਲੇ ਦੇ ਪਿੰਡ ਛਤਰਿਆਂ ਦੇ ਰਹਿਣ ਵਾਲੇ ਆਰ.ਟੀ.ਆਈ. ਐਕਟੀਵਿਸਟ ਨੇ ਸੀ.ਐਮ. ਵਿੰਡੋ 'ਚ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ 'ਚ ਸਾਕਸ਼ਾਤਕਾਰ ਭਾਰਤੀ ਮਿਸ਼ਨ 'ਚ ਧਾਂਦਲੀ ਹੋਣ ਦਾ ਦੋਸ਼ ਲਗਾਇਆ ਹੈ । ਭਜਨ ਲਾਲ ਨੇ ਆਰ.ਟੀ.ਆਈ. ਦੇ ਤਹਿਤ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਕਿ ਬਡਗੁਡਾ ਖੰਡ 'ਚ ਭਾਰਤੀ ਸਾਕਸ਼ਾਤਕਾਰ ਮਿਸ਼ਨ ਦੇ ਤਹਿਤ ਜਿਨ੍ਹਾਂ ਪਾਰਥੀਆਂ ਨੇ ਪ੍ਰਿਖਿਆ ਪਾਸ ਕੀਤੀ ਉਨ੍ਹਾਂ ਦੀ ਜਾਣਕਾਰੀ ਮੰਗੀ ਸੀ ਜੋ ਕਿ ਹੈਰਾਨ ਕਰਨ ਵਾਲੀ ਸੀ।
ਭਜਨ ਲਾਲ ਨੇ ਦੱਸਿਆ ਕਿ ਜੋ ਸੂਚੀ ਉਸਨੂੰ ਮਿਲੀ ਹੈ ਉਸ 'ਚ 4 ਔਰਤਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੰਨਾ ਦੀ ਮੌਤ ਨੂੰ ਵੀ ਕਈ ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਨੂੰ ਵੀ ਪਾਸ ਕੀਤਾ ਹੋਇਆ ਹੈ। ਭਜਨ ਲਾਲ ਨੇ ਇਸ ਮਾਮਲੇ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ।
ਭਜਨ ਲਾਲ ਦੀ ਮੰਗ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰੇ, ਤਾਂ ਜੋ ਵੱਡੇ ਪੱਧਰ 'ਤੇ ਹੋਏ ਇਸ ਫਰਜੀਵਾੜੇ ਦਾ ਖੁਲਾਸਾ ਹੋ ਸਕੇ। ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਮੁਨੀਸ਼ ਨਾਗਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲੀ ਹੈ ਜਿਹੜਾ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।


Related News