ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਕਾਬੂ

04/28/2017 1:44:33 AM

ਫਤਿਹਾਬਾਦ— ਫਤਿਹਾਬਾਦ ''ਚ ਬੀਤੇ ਦਿਨਾਂ 2 ਔਰਤਾਂ ਤੋਂ ਪਰਸ ਸਨੇਚਿੰਗ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਇਕ ਨੌਜਵਾਨ ਨੂੰ ਫੜ੍ਹਿਆ ਹੈ, ਜਦਕਿ ਉਸ ਦਾ ਸਾਥੀ ਅਜੇ ਤੱਕ ਪੁਲਸ ਗਿਰਫਤ ਤੋਂ ਬਾਹਰ ਹੈ। ਦੋਵੇ ਨੌਜਵਾਨ ਨਸ਼ੇ ਦੇ ਆਦਿ ਦੱਸੇ ਜਾ ਰਹੇ ਹਨ ਅਤੇ ਨਸ਼ੇ ਲਈ ਨੌਜਵਾਨਾਂ ਨੇ ਦੋਵੇਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਬੀਤੇ ਦਿਨੀਂ ਠਾਕਰ ਬਸਤੀ ''ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇਕ ਔਰਤ ਹੱਥੋਂ ਪਰਸ ਖੋਹ ਲਿਆ ਸੀ, ਜਿਸ ''ਚ ਕੁਝ ਨਕਦੀ ਸੀ। ਉੱਥੇ ਇਕ ਹੋਰ ਵਾਰਦਾਤ ''ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਸ਼ਿਵ ਚੌਂਕ ਖੇਤਰ ''ਚ ਵੀ ਇਕ ਮਹਿਲਾ ਤੋਂ 10 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਖੋਹ ਲਿਆ ਸੀ। 
ਪੁਲਸ ਨੇ ਸੀ.ਸੀ.ਟੀ.ਵੀ. ਫੁੱਟੇਜ ਦੇ ਆਧਾਰ ''ਤੇ ਦੋਵੇਂ ਮਾਮਲਿਆਂ ਦੀ ਛਾਣ ਬੀਣ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਨੇ ਜਾਂਚ ਬਾਅਦ ਅਗਰਵਾਲ ਕਲੋਨੀ ਨਿਵਾਸੀ ਬਲਜੀਤ ਨੂੰ ਹਿਰਾਸਤ ''ਚ ਲਿਆ ਅਤੇ ਪੁੱਛ-ਗਿੱਛ ''ਚ ਉਸ ਨੇ ਆਪਣੇ ਸਾਥੀ ਸਮੇਤ ਦੋਵੇਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕੀਤੀ ਹੈ। ਪੁਲਸ ਨੇ ਇਸ ਘਟਨਾਵਾਂ ''ਚ ਮੋਟਰਸਾਈਕਲ ਵੀ ਬਰਮਾਦ ਕੀਤਾ ਹੈ। ਪੁਲਸ ਮੁਤਾਬਕ ਫੜ੍ਹਿਆ ਗਿਆ ਦੋਸ਼ੀ ਅਗਰਵਾਲ ਕਲੋਨੀ ''ਚ ਹੀ ਦੁੱਧ ਦੀ ਡੇਅਰੀ ਚੱਲਾਉਂਦਾ ਹੈ। ਇਸ ਤੋਂ ਪਹਿਲਾਂ ਦੋਸ਼ੀ ਨੌਜਵਾਨ ਨਸ਼ਾ-ਤਸਕਰੀ ਦੇ ਮਾਮਲੇ ''ਚ ਜੇਲ ਦੀ ਹਵਾ ਖਾ ਚੁੱਕਿਆ ਹੈ।


Related News